Skip to Content

ਨਵੇਂ ਨਾਗਰਿਕ

New-Citizens

ਨਵੇਂ ਨਾਗਰਿਕ ਯੂ.ਐੱਸ.ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਨਵੇਂ ਨਾਗਰਿਕਾਂ ਨੂੰ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਮਿਲੇ, ਉਨ੍ਹਾਂ ਲਈ ਵੋਟਰ ਰਜਿਸਟ੍ਰੇਸ਼ਨ ਦੀਆਂ ਆਖਰੀ ਤਾਰੀਖਾਂ ਅਤੇ ਵੋਟਿੰਗ ਦੀਆਂ ਪ੍ਰਕਿਰਿਆਵਾਂ ਵੱਖਰੀਆਂ ਹਨ।

ਸੰਯੁਕਤ ਰਾਜ(US) ਦੇ ਨਾਗਰਿਕ ਹੋਣ ਦੇ ਨਾਤੇ, ਤੁਹਾਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਅਤੇ ਆਪਣੇ ਸਰਕਾਰੀ ਨੁਮਾਇੰਦਿਆਂ ਦੀ ਚੋਣ ਕਰਨ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

ਵੋਟ ਪਾਉਣ ਲਈ ਕੌਣ ਰਜਿਸਟਰ ਕਰ ਸਕਦਾ ਹੈ?

ਨਵੇਂ ਨਾਗਰਿਕ, ਜਿਨ੍ਹਾਂ ਦੀ ਉਮਰ ਅਗਲੀਆਂ ਚੋਣਾਂ ਦੇ ਸਮੇਂ ਘੱਟੋ ਘੱਟ 18 ਸਾਲ ਹੋਵੇਗੀ, ਵੋਟ ਪਾਉਣ ਲਈ ਰਜਿਸਟਰ ਕਰਨ ਦੇ ਯੋਗ ਹਨ।

ਰਜਿਸਟਰ ਕਿਵੇਂ ਕਰਨਾ ਹੈ

USCIS ਸਮਾਰੋਹ ਦੇ ਬਾਅਦ, ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ:


ਕਮਿਊਨਿਟੀ ਅਤੇ ਵੋਟਰ ਆਊਟਰੀਚ

ਕਮਿਊਨਿਟੀ ਅਤੇ ਵੋਟਰ ਆਊਟਰੀਚ ਟੀਮ Los Angeles ਕਾਊਂਟੀ ਵਿੱਚ ਨਵੇਂ ਨਾਗਰਿਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਵਾਸਤੇ ਨਿਯਮਿਤ ਤੌਰ 'ਤੇ ਨਾਗਰਿਕਤਾ(Naturalization) ਸਮਾਰੋਹਾਂ ਵਿੱਚ ਸ਼ਾਮਲ ਹੁੰਦੀ ਹੈ। ਹਰੇਕ ਸਮਾਰੋਹ ਵਿੱਚ ਲਗਭਗ 900 ਤੋਂ 5,000 ਬਿਨੈਕਾਰਾਂ ਨੂੰ ਨਾਗਰਿਕਤਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। 2012 ਵਿੱਚ, ਨਾਗਰਿਕਤਾ ਸਮਾਰੋਹਾਂ ਦੌਰਾਨ ਲਗਭਗ 30,000 ਨਵੇਂ ਨਾਗਰਿਕਾਂ ਨੇ ਵੋਟ ਪਾਉਣ ਲਈ ਰਜਿਸਟਰ ਕੀਤਾ ਸੀ।

ਨਾਗਰਿਕਤਾ ਸਮਾਰੋਹ ਦੇ ਸਥਾਨਾਂ ਅਤੇ ਸਮਾਂ-ਸੂਚੀ ਲਈ ਇੱਥੇ ਕਲਿੱਕ ਕਰੋ।

Icon - Close