ਚੋਣਾਂ ਦੇ ਨਤੀਜੇ
ਚੌਵੀ ਘੰਟੇ (ਦਿਨ-ਰਾਤ) ਬੈਲਟਾਂ ਦੀ ਪ੍ਰਕਿਰਿਆ ਅਤੇ ਰੋਜ਼ਾਨਾ ਨਤੀਜਿਆਂ ਦੇ ਅੱਪਡੇਟ
RR/CC ਵੱਲੋਂ ਚੋਣਾਂ ਵਾਲੀ ਰਾਤ ਤੋਂ ਲੈ ਕੇ ਸ਼ੁੱਕਰਵਾਰ, 6 ਨਵੰਬਰ ਤੱਕ ਚੌਵੀ ਘੰਟੇ ਬੈਲਟਾਂ ਦੀ ਪ੍ਰੋਸੈਸਿੰਗ(ਪ੍ਰਕਿਰਿਆ) ਚਲਾਈ ਜਾਵੇਗੀ, ਜਿਸ ਵਿੱਚ ਬੈਲਟਾਂ ਨੂੰ ਪ੍ਰਾਪਤ ਕਰਨ, ਤਸਦੀਕ ਕਰਨ, ਪ੍ਰੋਸੈਸ ਕਰਨ ਅਤੇ ਗਿਣਨ ਲਈ ਟੀਮਾਂ ਦਿਨ ਅਤੇ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨਗੀਆਂ।
ਮੀਡੀਆ ਅਤੇ ਜਨਤਾ ਇਨ੍ਹਾਂ ਕਾਰਵਾਈਆਂ ਦਾ ਨਿਰੀਖਣ ਕਰ ਸਕਦੇ ਹਨ, ਜੋ ਬੈਲਟਾਂ ਦੀ ਗਿਣਤੀ ਵਿੱਚ ਸ਼ਾਮਲ ਪ੍ਰਕਿਰਿਆਵਾਂ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਪ੍ਰਦਾਨ ਕਰਦੀਆਂ ਹਨ। ਵਧੀਕ ਬੈਲਟਾਂ ਦੀ ਪ੍ਰਕਿਰਿਆ ਪੂਰੀ ਹੋਣ ਅਤੇ ਉਨ੍ਹਾਂ ਦੀ ਗਿਣਤੀ ਕੀਤੇ ਜਾਣ ਦੇ ਨਾਲ-ਨਾਲ, ਪੂਰੇ ਹਫ਼ਤੇ ਦੌਰਾਨ ਹਰ ਦਿਨ ਚੋਣ ਨਤੀਜਿਆਂ ਦੇ ਕਈ ਅੱਪਡੇਟ ਪੋਸਟ ਕੀਤੇ ਜਾਣਗੇ।
ਚੋਣਾਂ ਵਾਲੀ ਰਾਤ ਦੇ ਨਤੀਜੇ ਸ਼ੁਰੂਆਤੀ (ਆਰਜ਼ੀ) ਹੁੰਦੇ ਹਨ ਅਤੇ ਹੋਰ ਯੋਗ ਬੈਲਟਾਂ ਦੀ ਪ੍ਰਕਿਰਿਆ ਪੂਰੀ ਹੋਣ ਅਤੇ ਗਿਣਤੀ ਕੀਤੇ ਜਾਣ ਦੇ ਨਾਲ-ਨਾਲ ਇਨ੍ਹਾਂ ਵਿੱਚ ਬਦਲਾਅ ਆਉਂਦਾ ਰਹੇਗਾ। RR/CC ਵੱਲੋਂ ਚੋਣ ਨਤੀਜਿਆਂ ਦੀ ਪੁਸ਼ਟੀ (ਸਰਟੀਫਿਕੇਸ਼ਨ) ਹੋਣ ਤੱਕ, ਪੂਰੀ ਚੋਣ ਪ੍ਰਕਿਰਿਆ (ਕੈਨਵਸ) ਦੌਰਾਨ ਨਤੀਜਿਆਂ ਦੇ ਅੱਪਡੇਟ ਲਗਾਤਾਰ ਪ੍ਰਕਾਸ਼ਿਤ ਕੀਤੇ ਜਾਣਗੇ।
ਚੋਣ ਨਤੀਜੇ ਅਤੇ ਮੀਡੀਆ ਸਰੋਤ
ਹੇਠ ਲਿਖੇ ਸਰੋਤ ਜਨਤਾ ਅਤੇ ਮੀਡੀਆ ਲਈ ਉਪਲਬਧ ਹਨ:
- : ਚੋਣਾਂ ਦੇ ਲਾਈਵ ਨਤੀਜੇ ਅਤੇ ਵੋਟਾਂ ਦੇ ਅੱਪਡੇਟ ਕੀਤੇ ਗਏ ਕੁੱਲ ਅੰਕੜੇ।
- : ਚੋਣਾਂ ਵਾਲੀ ਰਾਤ ਦੀ ਰਿਪੋਰਟਿੰਗ ਦੇ ਸਮੇਂ, ਚੋਣਾਂ ਤੋਂ ਬਾਅਦ ਦੀ ਸਮਾਂ-ਸਾਰਣੀ, ਮੀਡੀਆ ਦੇ ਪ੍ਰਵੇਸ਼ ਅਤੇ ਮੁੱਖ ਸੰਪਰਕਾਂ ਦੀ ਜਾਣਕਾਰੀ ਦੇਣ ਵਾਲੀ ਇੱਕ ਤਤਕਾਲ ਸੰਖੇਪ ਗਾਈਡ।
- : ਕੈਨਵਸ ਦੌਰਾਨ ਚੋਣ ਨਤੀਜਿਆਂ ਦੇ ਅੱਪਡੇਟ ਦੀ ਸਮਾਂ-ਸਾਰਣੀ।
- : ਚੋਣ ਪ੍ਰਸ਼ਾਸਨ, ਬੈਲਟਾਂ ਦੀ ਪ੍ਰਕਿਰਿਆ ਅਤੇ ਨਤੀਜਿਆਂ ਦੀ ਰਿਪੋਰਟਿੰਗ ਬਾਰੇ ਵਾਧੂ ਜਾਣਕਾਰੀ।