Skip to Content

ਭਾਸ਼ਾਈ ਪਹੁੰਚਯੋਗਤਾ ਸਲਾਹਕਾਰ ਕਮੇਟੀ

Language Accessibility Advisory Committee

ਭਾਸ਼ਾਈ ਪਹੁੰਚਯੋਗਤਾ ਸਲਾਹਕਾਰ ਕਮੇਟੀ (LAAC) ਦੀ ਸਥਾਪਨਾ 2017 ਵਿੱਚ ਕੀਤੀ ਗਈ ਸੀ, ਤਾਂ ਜੋ ਚੋਣਾਂ ਅਤੇ ਚੋਣਾਂ ਨਾਲ ਸਬੰਧਤ ਸਮੱਗਰੀ ਦੀ ਭਾਸ਼ਾਈ ਪਹੁੰਚਯੋਗਤਾ ਨਾਲ ਜੁੜੇ ਮੁੱਦਿਆਂ ਬਾਰੇ ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਦਫ਼ਤਰ ਨੂੰ ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਕਮੇਟੀ ਅਜਿਹੀਆਂ ਗਤੀਵਿਧੀਆਂ ਅਤੇ ਰਣਨੀਤੀਆਂ ਲਾਗੂ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ, ਜਿਨ੍ਹਾਂ ਦਾ ਉਦੇਸ਼ ਅੰਗਰੇਜ਼ੀ ਭਾਸ਼ਾ ਵਿੱਚ ਸੀਮਤ ਮੁਹਾਰਤ ਰੱਖਣ ਵਾਲੇ ਵੋਟਰਾਂ ਲਈ ਚੋਣ ਪ੍ਰਕਿਰਿਆ ਵਿੱਚ ਬਰਾਬਰ ਪਹੁੰਚ ਯਕੀਨੀ ਬਣਾਉਣਾ ਹੈ।


ਜ਼ਿੰਮੇਵਾਰੀਆਂ

  • LAAC ਦੀਆਂ ਤਿਮਾਹੀ ਮੀਟਿੰਗਾਂ ਵਿੱਚ ਸ਼ਾਮਲ ਹੋਣਾ। ਮੀਟਿੰਗਾਂ ਵਿੱਚ ਟੈਲੀਫ਼ੋਨ ਕਾਨਫ਼ਰੰਸ ਰਾਹੀਂ ਵੀ ਸ਼ਾਮਲ ਹੋਣ ਦੀ ਸਹੂਲਤ ਉਪਲਬਧ ਹੋਵੇਗੀ, ਪਰ ਭਾਗੀਦਾਰਾਂ ਨੂੰ ਜ਼ੋਰਦਾਰ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਉਹ ਘੱਟੋ-ਘੱਟ ਅੱਧੀਆਂ ਮੀਟਿੰਗਾਂ ਵਿੱਚ ਵਿਅਕਤੀਗਤ ਤੌਰ 'ਤੇ ਹਾਜ਼ਰ ਹੋਣ
  • ਵੋਟਿੰਗ ਸੈਂਟਰਾਂ ਵਿੱਚ ਭਾਸ਼ਾਈ ਪਹੁੰਚਯੋਗਤਾ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਲਈ ਸੁਝਾਅ ਦੇਣਾ
  • ਭਾਸ਼ਾਈ ਪਹੁੰਚਯੋਗਤਾ ਸਬੰਧੀ ਜਨ-ਜਾਗਰੂਕਤਾ ਅਤੇ ਪਹੁੰਚ ਮੁਹਿੰਮਾਂ ਨੂੰ ਉਤਸ਼ਾਹਿਤ ਕਰਨਾ
  • ਵੋਟਿੰਗ ਸੈਂਟਰਾਂ ਵਿੱਚ ਬਹੁ-ਭਾਸ਼ਾਈ ਸੇਵਾਵਾਂ ਦਾ ਸਰਵੇਖਣ ਕਰਨ ਵਿੱਚ ਸਹਾਇਤਾ ਕਰਨਾ
  • ਦੋਭਾਸ਼ੀ ਵੋਟਿੰਗ ਸੈਂਟਰ ਕਰਮਚਾਰੀਆਂ ਦੀ ਸਿਖਲਾਈ ਨਾਲ ਸਬੰਧਤ ਸਿਫ਼ਾਰਸ਼ਾਂ ਪੇਸ਼ ਕਰਨਾ
  • ਨਿਰਧਾਰਤ ਭਾਸ਼ਾਵਾਂ ਵਿੱਚ ਚੋਣਾਂ ਨਾਲ ਸਬੰਧਤ ਸਮੱਗਰੀ ਦੀ ਸਮੀਖਿਆ ਕਰਨ ਲਈ ਮਾਹਿਰਤਾ ਪ੍ਰਦਾਨ ਕਰਨਾ

ਸਦੱਸਤਾ

ਕਮੇਟੀ ਦੇ ਸਦੱਸਾਂ ਨੂੰ ਦੇਖਣ ਲਈ ਕਲਿੱਕ ਕਰੋ
  • Asian American Advancing Justice – Los Angeles
  • CA Common Cause
  • CAUSE
  • CHIRLA
  • City Clerk of Glendale
  • City Clerk of Pasadena
  • City Clerk of Sierra Madre
  • City of Bellflower
  • City of West Hollywood
  • Deputy Mayor of City of Bell
  • FarsiVote
  • Khmer Girls in Action
  • Korean American Coalition
  • L.A. City
  • LWV, Los Angeles
  • NALEO
  • NIAC (National Iranian American Council)
  • Pars Equality Center
  • South Asian Network
  • South Asian Network (SAN)
  • Thai CDC
  • UCP

ਜੇਕਰ ਤੁਸੀਂ ਸਲਾਹਕਾਰ ਸਦੱਸ ਬਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਕਿਰਪਾ ਕਰਕੇ ਸੰਪਰਕ ਕਰੋ:


ਵਿਸ਼ੇਸ਼ ਸੇਵਾਵਾਂ ਸਬੰਧੀ ਜਨ-ਸੰਪਰਕ

ਫ਼ੋਨ: (562) 462-2118

ਈਮੇਲ: SpecialServicesOutreach@rrcc.lacounty.gov

ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਵਿਭਾਗ

12400 Imperial Highway, ਕਮਰਾ 6205

Norwalk, CA 90650


ਭਾਸ਼ਾਈ ਪਹੁੰਚਯੋਗਤਾ ਸਲਾਹਕਾਰ ਕਮੇਟੀ ਚਾਰਟਰ

Icon - Close