ਇੰਟਰਐਕਟਿਵ ਸੈਂਪਲ ਬੈਲਟ
ਵੋਟ ਸੈਂਟਰ ਵਿਖੇ ਸਮਾਂ ਬਚਾਓ
ਇੰਟਰਐਕਟਿਵ ਸੈਂਪਲ ਬੈਲਟ ਇੱਕ ਵਿਕਲਪਿਕ ਟੂਲ ਹੈ ਜੋ ਵੋਟਰਾਂ ਨੂੰ ਵੋਟ ਸੈਂਟਰ ਜਾਣ ਤੋਂ ਪਹਿਲਾਂ ਆਪਣੀਆਂ ਚੋਣਾਂ ਤੱਕ ਪਹੁੰਚ ਕਰਨ, ਉਨ੍ਹਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਨਿਸ਼ਾਨਬੱਧ ਕਰਨ ਦੀ ਆਗਿਆ ਦਿੰਦਾ ਹੈ। ਇੰਟਰਐਕਟਿਵ ਸੈਂਪਲ ਬੈਲਟ ਔਨਲਾਈਨ ਵੋਟਿੰਗ ਨਹੀਂ ਹੈ ਅਤੇ ਇਹ ਕਿਸੇ ਵੀ ਪਛਾਣਯੋਗ ਜਾਣਕਾਰੀ ਨੂੰ ਸਟੋਰ ਨਹੀਂ ਕਰਦਾ। ਜਦੋਂ ਤੁਸੀਂ ਆਪਣੇ ਸੈਂਪਲ ਬੈਲਟ ਤੱਕ ਪਹੁੰਚ ਕਰਦੇ ਹੋ, ਤਾਂ ਤੁਹਾਡੀਆਂ ਸਾਰੀਆਂ ਚੋਣਾਂ ਤੁਹਾਡੇ ਫ਼ੋਨ, ਕੰਪਿਊਟਰ ਜਾਂ ਨਿੱਜੀ ਡਿਵਾਈਸ 'ਤੇ ਸੁਰੱਖਿਅਤ ਹੋ ਜਾਂਦੀਆਂ ਹਨ।
ਇੰਟਰਐਕਟਿਵ ਸੈਂਪਲ ਬੈਲਟ ਦੀ ਵਰਤੋਂ ਕਰਨ ਦੀ ਵਿਧੀ
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
- ਇੰਟਰਐਕਟਿਵ ਸੈਂਪਲ ਬੈਲਟ ਕੀ ਹੈ?
ਇੰਟਰਐਕਟਿਵ ਸੈਂਪਲ ਬੈਲਟ ਤੁਹਾਡੀ ਸੈਂਪਲ ਬੈਲਟ ਬੁੱਕ ਦਾ ਇੱਕ ਡਿਜੀਟਲ ਸੰਸਕਰਣ ਹੈ ਜੋ ਤੁਹਾਨੂੰ ਆਪਣੀਆਂ ਚੋਣਾਂ ਕਰਨ ਅਤੇ ਇੱਕ ਪੋਲ ਪਾਸ ਤਿਆਰ ਕਰਨ ਦੀ ਸਹੂਲਤ ਦਿੰਦਾ ਹੈ।
- ਪੋਲ ਪਾਸ ਕੀ ਹੁੰਦਾ ਹੈ?
ਪੋਲ ਪਾਸ ਇੱਕ QR ਕੋਡ ਹੁੰਦਾ ਹੈ ਜਿਸ ਵਿੱਚ ਤੁਹਾਡੀਆਂ ਚੋਣਾਂ ਦਰਜ ਹੁੰਦੀਆਂ ਹਨ। ਤੁਸੀਂ ਆਪਣੇ ਪੋਲ ਪਾਸ ਤੋਂ ਆਪਣੀਆਂ ਚੋਣਾਂ ਕਿਸੇ ਵੀ ਵੋਟ ਸੈਂਟਰ ਵਿਖੇ ਬੈਲਟ ਮਾਰਕਿੰਗ ਡਿਵਾਈਸ ਵਿੱਚ ਤਬਦੀਲ ਕਰ ਸਕਦੇ ਹੋ।
- ਕੀ ਮੇਰੀ ਨਿੱਜੀ ਜਾਣਕਾਰੀ ਪੋਲ ਪਾਸ ਵਿੱਚ ਸਟੋਰ ਕੀਤੀ ਗਈ ਹੈ?
ਨਹੀਂ। ਪੋਲ ਪਾਸ ਤੁਹਾਡੇ ਬੈਲਟ ਦੀ ਕਿਸਮ ਅਤੇ ਚੋਣਾਂ ਨੂੰ ਬਚਾਉਂਦਾ ਹੈ। ਤੁਹਾਡੇ ਬਾਰੇ ਕੋਈ ਜਾਣਕਾਰੀ ਸਟੋਰ ਨਹੀਂ ਕੀਤੀ ਜਾਂਦੀ।
- ਕੀ ਮੇਰੀਆਂ ਚੋਣਾਂ ਨਿੱਜੀ ਰਹਿੰਦੀਆਂ ਹਨ?
ਹਾਂ। ਤੁਹਾਡੀਆਂ ਚੋਣਾਂ ਸਿਰਫ਼ ਤੁਹਾਡੇ ਪੋਲ ਪਾਸ ਜਾਂ ਤੁਹਾਡੇ ਨਿੱਜੀ ਡਿਵਾਈਸ 'ਤੇ ਹੀ ਸੁਰੱਖਿਅਤ ਕੀਤੀਆਂ ਜਾਂਦੀਆਂ ਹਨ।
- ਕੀ ਮੇਰੇ ਲਈ ਇੰਟਰਐਕਟਿਵ ਸੈਂਪਲ ਬੈਲਟ ਅਤੇ ਪੋਲ ਪਾਸ ਦੀ ਵਰਤੋਂ ਕਰਨੀ ਲਾਜ਼ਮੀ ਹੈ?
ਨਹੀਂ। ਇੰਟਰਐਕਟਿਵ ਸੈਂਪਲ ਬੈਲਟ ਅਤੇ ਪੋਲ ਪਾਸ ਵੋਟ ਸੈਂਟਰ ਵਿਖੇ ਤੁਹਾਡੇ ਵੋਟਿੰਗ ਦੇ ਤਜ਼ਰਬੇ ਨੂੰ ਤੇਜ਼ ਕਰਨ ਲਈ ਵਿਕਲਪਿਕ ਸਾਧਨ ਹਨ।
- ਮੈਂ ਵੋਟ ਸੈਂਟਰ ਕਿੱਥੇ ਲੱਭ ਸਕਦਾ/ਸਕਦੀ ਹਾਂ?
ਤੁਸੀਂ ਇੱਥੇ ਕਲਿੱਕ ਕਰਕੇ ਵੋਟ ਸੈਂਟਰ ਲੱਭ ਸਕਦੇ ਹੋ।