Skip to Content

ਹੋਰ ਜਾਣਕਾਰੀ

ਵਿਧਾਨ ਮੰਡਲ ਦਾ ਇਹ ਇਰਾਦਾ ਹੈ ਕਿ ਵੋਟਰ ਨੂੰ ਵੋਟਰ ਰਜਿਸਟ੍ਰੇਸ਼ਨ ਹਲਫ਼ਨਾਮਾ ਭਰਨ ਦੇ ਮਕਸਦ ਨਾਲ ਆਪਣੇ ਵੱਲੋਂ ਦਿੱਤੀ ਗਈ ਨਿੱਜੀ ਜਾਣਕਾਰੀ ਦੇ ਕਾਨੂੰਨੀ ਤੌਰ 'ਤੇ ਮਨਜ਼ੂਰਸ਼ੁਦਾ ਉਪਯੋਗਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ।(ਚੋਣ ਕਾਨੂੰਨ ਦੀ ਧਾਰਾ 2157.1 ਦੇਖੋ)

ਤੁਹਾਡੇ ਵੋਟਰ ਰਜਿਸਟ੍ਰੇਸ਼ਨ ਹਲਫ਼ਨਾਮੇ ਵਿੱਚ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਚੋਣ ਅਧਿਕਾਰੀਆਂ ਵੱਲੋਂ ਤੁਹਾਨੂੰ ਵੋਟਿੰਗ ਪ੍ਰਕਿਰਿਆ ਬਾਰੇ ਅਧਿਕਾਰਤ ਜਾਣਕਾਰੀ ਭੇਜਣ ਲਈ ਕੀਤੀ ਜਾਵੇਗੀ, ਜਿਸ ਵਿੱਚ ਵੋਟਿੰਗ ਕੇਂਦਰਾਂ ਦੇ ਸਥਾਨ ਅਤੇ ਬੈਲਟ 'ਤੇ ਸ਼ਾਮਲ ਕੀਤੇ ਜਾਣ ਵਾਲੇ ਮੁੱਦਿਆਂ ਅਤੇ ਉਮੀਦਵਾਰਾਂ ਬਾਰੇ ਜਾਣਕਾਰੀ ਸ਼ਾਮਲ ਹੈ।ਵੋਟਰ ਰਜਿਸਟ੍ਰੇਸ਼ਨ ਦੀ ਜਾਣਕਾਰੀ ਦੀ ਵਪਾਰਕ ਉਦੇਸ਼ਾਂ ਲਈ ਵਰਤੋਂ ਕਾਨੂੰਨ ਅਧੀਨ ਮਨਾਹੀ ਹੈ ਅਤੇ ਇਹ ਇੱਕ ਛੋਟਾ ਅਪਰਾਧ (Misdemeanor) ਹੈ।ਵੋਟਰ ਦੀ ਜਾਣਕਾਰੀ ਕਿਸੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ, ਬੈਲਟ ਪ੍ਰਸਤਾਵ ਕਮੇਟੀ ਜਾਂ ਹੋਰ ਵਿਅਕਤੀਆਂ ਨੂੰ ਚੋਣਾਂ, ਵਿਦਿਅਕ ਖੋਜ, ਪੱਤਰਕਾਰੀ, ਰਾਜਨੀਤਿਕ ਜਾਂ ਸਰਕਾਰੀ ਉਦੇਸ਼ਾਂ ਲਈ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਸੈਕਟਰੀ ਆਫ਼ ਸਟੇਟ ਵੱਲੋਂ ਨਿਰਧਾਰਤ ਕੀਤਾ ਗਿਆ ਹੈ।ਡਰਾਈਵਰ ਲਾਇਸੈਂਸ ਨੰਬਰ, ਸੋਸ਼ਲ ਸਿਕਿਉਰਿਟੀ ਨੰਬਰ ਜਾਂ ਤੁਹਾਡੇ ਵੋਟਰ ਰਜਿਸਟ੍ਰੇਸ਼ਨ ਕਾਰਡ 'ਤੇ ਦਰਜ ਤੁਹਾਡੇ ਦਸਤਖ਼ਤ ਇਨ੍ਹਾਂ ਉਦੇਸ਼ਾਂ ਲਈ ਜਾਰੀ ਨਹੀਂ ਕੀਤੇ ਜਾ ਸਕਦੇ।ਜੇਕਰ ਤੁਹਾਨੂੰ ਵੋਟਰ ਦੀ ਜਾਣਕਾਰੀ ਦੀ ਵਰਤੋਂ ਬਾਰੇ ਕੋਈ ਸਵਾਲ ਹੈ ਜਾਂ ਤੁਸੀਂ ਇਸ ਜਾਣਕਾਰੀ ਦੀ ਸੰਭਾਵਿਤ ਦੁਰਵਰਤੋਂ ਦੀ ਰਿਪੋਰਟ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸੈਕਟਰੀ ਆਫ਼ ਸਟੇਟ ਦੀ ਵੋਟਰ ਸੁਰੱਖਿਆ ਅਤੇ ਸਹਾਇਤਾ ਹੈਲਪਲਾਈਨ :(800) 345-VOTE 'ਤੇ ਕਾਲ ਕਰੋ।

ਕੁਝ ਵੋਟਰ, ਜੋ ਜਾਨਲੇਵਾ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ, ਗੁਪਤ ਵੋਟਰ ਦਰਜੇ ਲਈ ਯੋਗ ਹੋ ਸਕਦੇ ਹਨ।ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੈਕਟਰੀ ਆਫ਼ ਸਟੇਟ ਦੇ ਸੇਫ਼ ਐਟ ਹੋਮ ਪ੍ਰੋਗਰਾਮ ਨਾਲ ਸੰਪਰਕ ਕਰੋ।(ਚੋਣ ਕਾਨੂੰਨ ਦੀ ਧਾਰਾ 2157.2 ਦੇਖੋ)

Icon - Close