ਅਧਿਕਾਰਤ ਵੀਡੀਓ ਪ੍ਰਸਾਰਣ
ਇਹ ਵੀਡੀਓ ਜਨਤਕ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਸਲ ਸਮੇਂ ਵਿੱਚ ਕੀਤਾ ਜਾਣ ਵਾਲਾ ਸਿੱਧਾ ਪ੍ਰਸਾਰਣ ਹੈ ਅਤੇ ਇਸ ਵੀਡੀਓ ਨੂੰ ਕਾਊਂਟੀ ਵੱਲੋਂ ਰਿਕਾਰਡ ਜਾਂ ਸੁਰੱਖਿਅਤ ਨਹੀਂ ਕੀਤਾ ਜਾਂਦਾ।
ਮਤਗਣਨਾ ਕਾਰਜ
ਡਾਕ ਬੈਲਟਾਂ ਅਤੇ ਵੋਟਿੰਗ ਕੇਂਦਰਾਂ ਦੀਆਂ ਬੈਲਟਾਂ ਦੀ ਕੇਂਦਰੀ ਪੱਧਰ ’ਤੇ ਸਕੈਨਿੰਗ। ਚੋਣਾਂ ਵਾਲੇ ਦਿਨ ਰਾਤ 8:00 ਵਜੇ ਸਾਰੇ ਵੋਟਿੰਗ ਕੇਂਦਰ ਬੰਦ ਹੋਣ ਤੋਂ ਬਾਅਦ ਹੀ ਵੋਟਾਂ ਦੀ ਅਧਿਕਾਰਤ ਗਿਣਤੀ ਅਤੇ ਨਤੀਜਿਆਂ ਦੀ ਰਿਪੋਰਟਿੰਗ ਸ਼ੁਰੂ ਹੋਵੇਗੀ।
ਮਤਗਣਨਾ ਕਾਰਜ ਕੈਮਰਾ 1
ਮਤਗਣਨਾ ਕਾਰਜ ਕੈਮਰਾ 2
ਡਾਕ ਰਾਹੀਂ ਵੋਟਿੰਗ ਸਬੰਧੀ ਕਾਰਜ
ਡਾਕ ਰਾਹੀਂ ਪ੍ਰਾਪਤ ਹੋਣ ਵਾਲੇ ਹਰ ਵੋਟਿੰਗ ਬੈਲਟ ਦੇ ਵਾਪਸੀ ਲਿਫ਼ਾਫ਼ੇ ਉੱਤੇ ਕੀਤੇ ਦਸਤਖ਼ਤਾਂ ਦੀ ਤੁਲਨਾ ਵੋਟਰ ਦੇ ਰਿਕਾਰਡ ਵਿੱਚ ਮੌਜੂਦ ਦਸਤਖ਼ਤਾਂ ਨਾਲ ਕਰਨ ਲਈ ਵਿਸ਼ੇਸ਼ ਦਸਤਖ਼ਤ ਤਸਦੀਕ ਕਰਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਕੋਈ ਬੈਲਟ ਖ਼ਰਾਬ ਹੋ ਜਾਂਦਾ ਹੈ, ਤਾਂ ਉਸਨੂੰ ਮੁੜ ਤਿਆਰ ਕਰਨ (Remake) ਲਈ ਭੇਜਿਆ ਜਾਂਦਾ ਹੈ, ਜਿੱਥੇ ਵੋਟਰ ਵੱਲੋਂ ਮੂਲ ਬੈਲਟ ’ਤੇ ਲਗਾਏ ਗਏ ਨਿਸ਼ਾਨਾਂ ਦੇ ਬਿਲਕੁਲ ਅਨੁਸਾਰ ਨਵਾਂ ਬੈਲਟ ਤਿਆਰ ਕੀਤਾ ਜਾਂਦਾ ਹੈ। ਜਿਨ੍ਹਾਂ ਡਾਕ ਰਾਹੀਂ ਪ੍ਰਾਪਤ ਬੈਲਟਾਂ ਦੀ ਦਸਤਖ਼ਤ ਤਸਦੀਕ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੁੰਦੀ ਹੈ, ਉਨ੍ਹਾਂ ਨੂੰ ਵਾਪਸੀ ਲਿਫ਼ਾਫ਼ਿਆਂ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਚੋਣਾਂ ਵਾਲੀ ਰਾਤ ਪ੍ਰੋਸੈਸਿੰਗ ਅਤੇ ਵੋਟਾਂ ਦੀ ਗਿਣਤੀ ਲਈ ਤਿਆਰ ਕੀਤਾ ਜਾਂਦਾ ਹੈ।
ਆਉਣ ਵਾਲੀ ਡਾਕ ਕੈਮਰਾ
ਡਾਕ ਰਾਹੀਂ ਵੋਟਿੰਗ ਲਈ ਦਸਤਖ਼ਤ ਤਸਦੀਕ ਕੈਮਰਾ
ਡਾਕ ਬੈਲਟਾਂ ਦੇ ਲਿਫ਼ਾਫ਼ੇ ਖੋਲ੍ਹਣਾ ਕੈਮਰਾ
ਡਾਕ ਬੈਲਟਾਂ ਦੀ ਮੁੜ ਤਿਆਰੀ ਕੈਮਰਾ
ਬੈਲਟਾਂ ਦੀ ਪ੍ਰਾਪਤੀ ਅਤੇ ਜਾਂਚ-ਪੜਤਾਲ
ਵੋਟਿੰਗ ਕੇਂਦਰਾਂ ਤੋਂ ਪ੍ਰਾਪਤ ਬੈਲਟਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਸਟੋਰੇਜ ਲਈ ਲਿਜਾਇਆ ਜਾਂਦਾ ਹੈ ਅਤੇ ਮਤਗਣਨਾ ਲਈ ਤਿਆਰ ਕੀਤਾ ਜਾਂਦਾ ਹੈ। ਸਾਰੇ ਆਰਜ਼ੀ ਅਤੇ ਸ਼ਰਤਾਂ ਅਧੀਨ ਵੋਟਰ ਰਜਿਸਟ੍ਰੇਸ਼ਨ ਵਾਲੇ ਬੈਲਟਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੋਮਤਗਣਨਾ ਲਈ ਭੇਜਣ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਹੈ।
ਬੈਲਟਾਂ ਦੀ ਪ੍ਰਾਪਤੀ ਅਤੇ ਚੋਣ ਜਾਂਚ-ਪੜਤਾਲ ਕੈਮਰਾ
ਚੋਣ ਜਾਂਚ-ਪੜਤਾਲ ਕਾਰਜ ਕੈਮਰਾ