Skip to Content

Los Angeles ਕਾਉਂਟੀ ਵਿੱਚ ਡਾਕ ਰਾਹੀਂ ਮਤਦਾਨ 

Vote by Mail Notices

ਇੱਕ ਸੁਰੱਖਿਅਤ, ਪਹੁੰਚਣਯੋਗ, ਅਤੇ ਤਰਜੀਹੀ ਵੋਟਿੰਗ ਵਿਕਲਪ

Los Angeles ਕਾਉਂਟੀ ਵਿੱਚ ਸਾਰੇ ਰਜਿਸਟਰਡ ਵੋਟਰਾਂ ਨੂੰ ਡਾਕ ਰਾਹੀਂ ਬੈਲਟ ਭੇਜੀ ਜਾਵੇਗੀ। ਡਾਕ ਦੁਆਰਾ ਆਪਣੀ ਬੈਲਟ ਵਾਪਸ ਕਰਕੇ ਆਪਣੇ ਘਰ ਦੀ ਸੁਰੱਖਿਆ ਵਿੱਚ ਵੋਟ ਪਾਓ।

ਡਾਕ ਰਾਹੀਂ ਮਤਦਾਨ(Vote by Mail)ਪਾਉਣ ਵਾਲੇ ਬੈਲਟ ਚੋਣ ਦੇ ਦਿਨ ਤੋਂ ਘੱਟੋ-ਘੱਟ 29 ਦਿਨ ਪਹਿਲਾਂ ਡਾਕ ਰਾਹੀਂ ਭੇਜਣੇ ਸ਼ੁਰੂ ਕੀਤੇ ਜਾਂਦੇ ਹਨ।

ਆਪਣਾ ਬੈਲਟ ਵਾਪਸ ਕਰਨ ਦਾ ਤਰੀਕਾ

ਆਪਣਾ ਬੈਲਟ ਵਾਪਸ ਕਰਨ ਲਈ ਕਈ ਵਿਕਲਪ ਉਪਲਬਧ ਹਨ:

ਜੇ ਤੁਹਾਡਾ ਬੈਲਟ ਉਤੇ ਚੋਣ ਵਾਲੇ ਦਿਨ ਤੱਕ ਪੋਸਟਮਾਰਕ ਲੱਗਿਆ ਹੋਇਆ ਹੈ ਅਤੇ ਉਹ ਚੋਣ ਵਾਲੇ ਦਿਨ ਤੋਂ 7 ਦਿਨਾਂ ਦੇ ਅੰਦਰ ਸਾਡੇ ਵਿਭਾਗ ਨੂੰ ਪ੍ਰਾਪਤ ਹੋ ਜਾਂਦਾ ਹੈ (EC, § 3020(b)), ਤਾਂ ਅਸੀਂ ਉਸ ਬੈਲਟ ਨੂੰ ਪ੍ਰਕਿਰਿਆ ਵਿੱਚ ਲਿਆਵਾਂਗੇ, ਤਸਦੀਕ ਕਰਾਂਗੇ ਅਤੇ ਗਿਣਤੀ ਵਿੱਚ ਸ਼ਾਮਲ ਕਰਾਂਗੇ। ਸਮੇਂ ਸਿਰ ਬੈਲਟ ਪਹੁੰਚਣ ਨੂੰ ਯਕੀਨੀ ਬਣਾਉਣ ਲਈ, ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਆਪਣਾ ਬੈਲਟ ਚੋਣ ਵਾਲੇ ਦਿਨ ਤੋਂ ਘੱਟੋ-ਘੱਟ 7 ਦਿਨ ਪਹਿਲਾਂ ਡਾਕ ਰਾਹੀਂ ਭੇਜੋ।

ਡਾਊਨਲੋਡ ਕਰੋ ਅਤੇ ਆਪਣੀ ਕਮਿਊਨਿਟੀ ਨਾਲ ਸਾਂਝਾ ਕਰੋ: ਡਾਕ ਰਾਹੀਂ ਮਤਦਾਨ ਬੈਲਟ ਵਾਪਸ ਕਿਵੇਂ ਜਮ੍ਹਾਂ ਕਰਵਾਉਣੇ ਆ 

ਆਪਣੇ ਬੈਲਟ ਨੂੰ ਕਿਵੇਂ ਟਰੈਕ ਕਰਨਾ ਹੈ

ਮੇਰਾ ਬੈਲਟ ਕਿੱਥੇ ਹੈ ਲਈ ਸਬਸਕ੍ਰਾਈਬ ਕਰਕੇ ਤੁਸੀਂ ਆਪਣੇ ਡਾਕ ਰਾਹੀਂ ਮਤਦਾਨ ਬੈਲਟ ਬਾਰੇ ਵਿਅਕਤੀਗਤ ਟੈਕਸਟ ਮੈਸੇਜ, ਈਮੇਲ ਅਤੇ/ਜਾਂ ਆਟੋਮੈਟਿਕ ਵੌਇਸ ਮੈਸੇਜ ਪ੍ਰਾਪਤ ਕਰ ਸਕਦੇ ਹੋ। ਇਹ ਇੱਕ ਮੁਫ਼ਤ ਸੇਵਾ ਹੈ ਜੋ ਸਾਰੇ ਰਜਿਸਟਰਡ ਵੋਟਰਾਂ ਲਈ ਉਪਲਬਧ ਹੈ। ਇਸ ਰਾਹੀਂ ਤੁਹਾਨੂੰ ਤੁਹਾਡੇ ਬੈਲਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ ਅਤੇ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਆਪਣਾ ਬੈਲਟ ਕਦੋਂ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ।

ਮੇਰਾ ਬੈਲਟ ਕਿੱਥੇ ਹੈ ਲਈ ਸਬਸਕ੍ਰਾਈਬ ਕਰੋ

ਰਿਪਲੇਸਮੈਂਟ ਬੈਲਟ ਲਈ ਬੇਨਤੀ ਕਰੋ

ਅਸੀਂ ਤੁਹਾਨੂੰ ਇਸ ਚੋਣ ਲਈ ਤੁਹਾਡੇ ਮੌਜੂਦਾ ਪਤੇ ਜਾਂ ਅਸਥਾਈ ਪਤੇ ’ਤੇ ਇੱਕ ਰਿਪਲੇਸਮੈਂਟ ਡਾਕ ਰਾਹੀਂ ਮਤਦਾਨ ਬੈਲਟ ਭੇਜ ਸਕਦੇ ਹਾਂ। ਇਹ ਸਿਰਫ਼ ਇੱਕ ਵਾਰ ਦੀ ਬੇਨਤੀ ਹੈ ਅਤੇ ਇਸ ਨਾਲ ਤੁਹਾਡੀ ਵੋਟਰ ਰਜਿਸਟ੍ਰੇਸ਼ਨ ਦਾ ਪਤਾ ਸਥਾਈ ਤੌਰ ’ਤੇ ਨਹੀਂ ਬਦਲੇਗਾ। ਰਿਪਲੇਸਮੈਂਟ ਬੈਲਟ ਲਈ ਬੇਨਤੀ ਕਰਨ ਦੀ ਆਖਰੀ ਮਿਤੀ ਮੰਗਲਵਾਰ, 27 ਅਕਤੂਬਰ ਹੈ।

ਰਿਪਲੇਸਮੈਂਟ ਬੈਲਟ ਲਈ ਬੇਨਤੀ ਕਰੋ 

ਜਾਂਚ ਕਰੋ ਕਿ ਤੁਹਾਡਾ ਬੈਲਟ ਮਿਲ ਗਿਆ ਹੈ ਅਤੇ ਗਿਣਿਆ ਗਿਆ ਹੈ

ਵੋਟਰ ਡਾਕ ਰਾਹੀਂ ਮਤਦਾਨ ਸਟੇਟਸ ਟੂਲ ਸਟੇਟਸ ਰਾਹੀਂ ਇਹ ਪੁਸ਼ਟੀ ਕਰ ਸਕਦੇ ਹਨ ਕਿ ਉਨ੍ਹਾਂ ਦਾ ਬੈਲਟ ਪ੍ਰਾਪਤ ਹੋ ਗਿਆ ਹੈ ਅਤੇ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਡਾਕ ਰਾਹੀਂ ਮਤਦਾਨ ਸਟੇਟਸ ਐਪਲੀਕੇਸ਼ਨ ਨੂੰ ਹਰ ਰਾਤ ਅਪਡੇਟ ਕੀਤਾ ਜਾਂਦਾ ਹੈ। ਜੇ ਤੁਹਾਨੂੰ BallotTrax ਵੱਲੋਂ ਪੁਸ਼ਟੀਕਰਨ ਦੀ ਸੂਚਨਾ ਮਿਲਦੀ ਹੈ, ਤਾਂ VBM ਸਟੇਟਸ ਐਪਲੀਕੇਸ਼ਨ ਵਿੱਚ ਤੁਹਾਡੇ ਬੈਲਟ ਦੀ ਸਥਿਤੀ ਅਗਲੇ ਦਿਨ ਦਿਖਾਈ ਦੇਵੇਗੀ।

ਕੀ ਤੁਹਾਨੂੰ ਡਾਕ ਰਾਹੀਂ ਮਤਦਾਨ ਬੈਲਟ ਲੈਣ ਲਈ ਕਿਸੇ ਪ੍ਰਤੀਨਿਧ ਦੀ ਲੋੜ ਹੈ?

ਜਿਹੜੇ ਵੋਟਰ ਆਪਣੀ ਡਾਕ ਰਾਹੀਂ ਮਤਦਾਨ ਪਾਉਣ ਵਾਲੀ ਬੈਲਟ ਕਿਸੇ ਪ੍ਰਤੀਨਿਧੀ ਰਾਹੀਂ ਪ੍ਰਾਪਤ ਕਰਨਾ ਚਾਹੁੰਦੇ ਹਨ ਜਾਂ ਜਿਨ੍ਹਾਂ ਲਈ ਪ੍ਰਤੀਨਿਧੀ ਵੱਲੋਂ ਬੈਲਟ ਲੈਣਾ ਜ਼ਰੂਰੀ ਹੈ, ਉਨ੍ਹਾਂ ਨੂੰ ਪ੍ਰਤੀਨਿਧੀ ਰਾਹੀਂ ਬਦਲਵੀਂ ਡਾਕ ਬੈਲਟ ਪ੍ਰਾਪਤ ਕਰਨ ਲਈ ਅਰਜ਼ੀ ਭਰ ਕੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ।

ਪ੍ਰਤੀਨਿਧੀ ਦੇ ਬਿਆਨ (ਕਦਮ 8) 'ਤੇ ਰਜਿਸਟਰਾਰ ਦੇ ਸਟਾਫ਼ ਦੀ ਮੌਜੂਦਗੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ ਹਨ। ਇਹ ਅਰਜ਼ੀ ਵੋਟਰ ਦੇ ਪ੍ਰਤੀਨਿਧੀ ਵੱਲੋਂ ਨਿੱਜੀ ਤੌਰ 'ਤੇ ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ। ਵੋਟਰ ਦੇ ਪ੍ਰਤੀਨਿਧੀ ਨੂੰ ਉਸੇ ਦਿਨ ਵੋਟਰ ਦੀ ਬਦਲਵੀਂ ਡਾਕ ਰਾਹੀਂ ਮਤਦਾਨ ਪਾਉਣ ਵਾਲੀ ਬੈਲਟ ਜਾਰੀ ਕਰ ਦਿੱਤੀ ਜਾਵੇਗੀ।

ਕਾਗਜ਼ੀ ਅਰਜ਼ੀ ਵਾਪਸ ਜਮ੍ਹਾਂ ਕਰਵਾਉਣਾ

ਕਾਗਜ਼ੀ ਅਰਜ਼ੀਆਂ Los Angeles ਕਾਊਂਟੀ ਦੇ ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀਆਂ ਲਾਜ਼ਮੀ ਹਨ। ਜਦੋਂ ਸਾਡਾ ਦਫ਼ਤਰ ਅਰਜ਼ੀ ਪ੍ਰਾਪਤ ਕਰਕੇ ਉਸ ’ਤੇ ਕਾਰਵਾਈ ਪੂਰੀ ਕਰ ਲਵੇਗਾ, ਤਾਂ ਨਵੀਂ ਡਾਕ ਰਾਹੀਂ ਮਤਦਾਨ ਪਾਉਣ ਵਾਲੀ ਬੈਲਟ ਅਰਜ਼ੀ ਵਿੱਚ ਦਿੱਤੇ ਪਤੇ ’ਤੇ ਭੇਜ ਦਿੱਤੀ ਜਾਵੇਗੀ।

ਤੁਹਾਡੀ ਸਹੂਲਤ ਲਈ ਅਰਜ਼ੀ ਵਾਪਸ ਜਮ੍ਹਾਂ ਕਰਵਾਉਣ ਦੇ ਇਹ ਵਿਕਲਪ ਹਨ:

Vote by Mail

Registrar-Recorder/County Clerk

PO Box 60002

City of Industry, CA 91716-0002

ਕਿਸੇ ਵੱਖਰੀ ਭਾਸ਼ਾ ਵਿੱਚ ਬੈਲਟ ਦੀ ਬੇਨਤੀ ਕਰੋ

L.A. ਕਾਊਂਟੀ ਵੱਧ ਤੋਂ ਵੱਧ 18 ਭਾਸ਼ਾਵਾਂ ਵਿੱਚ ਪੂਰੀ ਭਾਸ਼ਾਈ ਸੇਵਾ ਅਤੇ/ਜਾਂ ਸਹਾਇਤਾ ਮੁਹੱਈਆ ਕਰਵਾਉਂਦੀ ਹੈ।

ਆਪਣੀ ਬੈਲਟ ਜਾਂ ਚੋਣ ਸਮੱਗਰੀਆਂ ਨੂੰ ਕਿਸੇ ਹੋਰ ਭਾਸ਼ਾ ਵਿੱਚ ਬੇਨਤੀ ਕਰਨ ਲਈ, ਕਿਰਪਾ ਕਰਕੇ ਸਾਡੇ ਬਹੁ-ਭਾਸ਼ਾਈ ਸੇਵਾਵਾਂ ਸੈਕਸ਼ਨ ਨੂੰ 800-815-2666, ਵਿਕਲਪ 3 'ਤੇ ਕਾਲ ਕਰੋ ਅਤੇ ਜੇ ਤੁਸੀਂ ਪੰਜਾਬੀ ਵਿੱਚ ਸਿੱਧੀ ਗੱਲ ਕਰਨੀ ਚਾਹੁੰਦੇ ਹੋ, ਤਾਂ ਤੁਸੀਂ 213-246-3404 ’ਤੇ ਵੀ ਕਾਲ ਕਰ ਸਕਦੇ ਹੋ।।

ਡਾਕ ਰਾਹੀਂ ਵੋਟ ਵਾਲੀ ਬੈਲਟ ਦੇ ਦਸਤਖ਼ਤਾਂ ਦੀ ਤਸਦੀਕ ਅਤੇ ਗੁੰਮ ਹੋਏ ਦਸਤਖਤ

ਅਸੀਂ ਸਮਝਦੇ ਹਾਂ ਕਿ ਸਮੇਂ ਦੇ ਨਾਲ ਤੁਹਾਡੇ ਦਸਤਖ਼ਤਾਂ ਵਿੱਚ ਬਦਲਾਅ ਆ ਸਕਦਾ ਹੈ। ਜੇ ਡਾਕ ਰਾਹੀਂ ਵੋਟ ਪਾਉਣ ਲਈ ਵਰਤੇ ਗਏ ਤੁਹਾਡੇ ਵਾਪਸੀ ਲਿਫ਼ਾਫ਼ੇ ’ਤੇ ਕੀਤੇ ਦਸਤਖ਼ਤ ਸਾਡੇ ਵੋਟਰ ਰਜਿਸਟ੍ਰੇਸ਼ਨ ਰਿਕਾਰਡ ਵਿੱਚ ਮੌਜੂਦ ਦਸਤਖ਼ਤਾਂ ਨਾਲ ਮੇਲ ਨਹੀਂ ਖਾਂਦੇ, ਜਾਂ ਜੇ ਤੁਸੀਂ ਲਿਫ਼ਾਫ਼ੇ ’ਤੇ ਦਸਤਖ਼ਤ ਕੀਤੇ ਬਿਨਾਂ ਆਪਣੀ ਬੈਲਟ ਵਾਪਸ ਭੇਜ ਦਿੱਤੀ ਹੈ, ਤਾਂ ਅਸੀਂ ਤੁਹਾਨੂੰ ਡਾਕ ਰਾਹੀਂ ਸੂਚਿਤ ਕਰਾਂਗੇ। ਜੇ ਦਸਤਖ਼ਤ ਮੇਲ ਨਹੀਂ ਖਾਂਦੇ ਜਾਂ ਬੈਲਟ ਵਾਲੇ ਲਿਫ਼ਾਫ਼ੇ ’ਤੇ ਦਸਤਖ਼ਤ ਨਹੀਂ ਕੀਤੇ ਗਏ ਹਨ, ਤਾਂ ਅਸੀਂ ਤੁਹਾਨੂੰ ਦਸਤਖ਼ਤਾਂ ਦੀ ਤਸਦੀਕ ਅਤੇ ਬਿਨਾਂ ਦਸਤਖ਼ਤਾਂ ਵਾਲੀ ਬੈਲਟ ਸਬੰਧੀ ਬਿਆਨ ਫਾਰਮ ਭਰ ਕੇ ਵਾਪਸ ਜਮ੍ਹਾਂ ਕਰਵਾਉਣ ਲਈ ਕਹਾਂਗੇ।

ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਅਤੇ ਤੁਹਾਡੀ ਬੈਲਟ ਦੀ ਪ੍ਰਕਿਰਿਆ ਪੂਰੀ ਕਰਨ ਲਈ ਤੁਹਾਡੇ ਦਸਤਖ਼ਤ ਜ਼ਰੂਰੀ ਹਨ।

Icon - Close