Skip to Content

ਪਹੁੰਚਯੋਗ ਡਾਕ ਰਾਹੀਂ ਮਤਦਾਨ 

Interactive Sample Ballot

ਪਹੁੰਚਯੋਗ ਡਾਕ ਰਾਹੀਂ ਮਤਦਾਨ(Vote By Mail ) ਬੈਲਟ ਵੋਟਰਾਂ ਨੂੰ ਆਪਣੇ ਨਿੱਜੀ ਉਪਕਰਣਾਂ ’ਤੇ ਆਪਣੇ ਬੈਲਟ ਤੱਕ ਪਹੁੰਚ ਕਰਨ, ਪੜ੍ਹਨ ਅਤੇ ਗੁਪਤ ਤਥਾ ਸੁਤੰਤਰ ਤੌਰ ’ਤੇ ਭਰਨ ਦੀ ਸਹੂਲਤ ਦਿੰਦੀ ਹੈ।

ਆਪਣਾ ਬੈਲਟ ਕਿਵੇਂ ਵਾਪਸ ਭੇਜਣਾ ਹੈ

ਪਹੁੰਚਯੋਗ ਡਾਕ ਰਾਹੀਂ ਮਤਦਾਨ ਲਈ ਬੈਲਟ ਵਰਤਣ ਵਾਲੇ ਵੋਟਰਾਂ ਨੂੰ ਆਪਣਾ ਪ੍ਰਿੰਟ ਕੀਤਾ ਬੈਲਟ ਅਧਿਕਾਰਤ ਰਿਟਰਨ ਲਿਫ਼ਾਫ਼ੇ ਵਿੱਚ ਪਾ ਕੇ ਵਾਪਸ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।

ਤੁਹਾਡਾ ਬੈਲਟ ਵਾਪਸ ਕਰਨ ਲਈ ਹੇਠ ਲਿਖੇ ਕਈ ਵਿਕਲਪ ਉਪਲਬਧ ਹਨ:

  • ਡਾਕ ਰਾਹੀਂ, ਯਾਦ ਰੱਖੋ ਕਿ ਡਾਕ ਟਿਕਟ ਲਗਾਉਣ ਦੀ ਕੋਈ ਲੋੜ ਨਹੀਂ ਹੈ
  • ਵਿਅਕਤੀਗਤ ਤੌਰ 'ਤੇ ਕਿਸੇ ਵੀ ਬੈਲਟ ਡ੍ਰੌਪ ਬਾਕਸ ਸਥਾਨ 'ਤੇ ਜਾ ਕੇ 
  • L.A. ਕਾਉਂਟੀ ਦੇ ਕਿਸੇ ਵੀ ਵੋਟ ਸੈਂਟਰ 'ਤੇ

ਜੇ ਤੁਹਾਡਾ ਬੈਲਟ ਚੋਣ ਵਾਲੇ ਦਿਨ ਤੱਕ ਪੋਸਟਮਾਰਕ ਕੀਤਾ ਜਾਂਦਾ ਹੈ ਅਤੇ ਸਾਡੇ ਵਿਭਾਗ ਦੁਆਰਾ 7 ਦਿਨਾਂ ਦੇ ਅੰਦਰ ਪ੍ਰਾਪਤ ਕੀਤਾ ਜਾਂਦਾ ਹੈ (EC, § 3020(b).) ਅਸੀਂ ਉਸ ਬੈਲਟ ਨੂੰ ਪ੍ਰਕਿਰਿਆ ਵਿੱਚ ਲਿਆਵਾਂਗੇ, ਤਸਦੀਕ ਕਰਾਂਗੇ ਅਤੇ ਗਿਣਤੀ ਵਿੱਚ ਸ਼ਾਮਲ ਕਰਾਂਗੇ। 

ਡਾਊਨਲੋਡ ਕਰੋ ਅਤੇ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ: ਡਾਕ ਰਾਹੀਂ ਮਤਦਾਨ ਬੈਲਟ ਵਾਪਸ ਕਿਵੇਂ ਜਮ੍ਹਾਂ ਕਰਵਾਉਣਾ ਹੈ

ਕੀ ਤੁਹਾਡਾ ਅਧਿਕਾਰਿਤ ਰਿਟਰਨ ਲਿਫਾਫਾ ਗੁੰਮ ਹੋ ਗਿਆ ਹੈ?

ਜਿਨ੍ਹਾਂ ਵੋਟਰਾਂ ਦਾ ਅਧਿਕਾਰਤ ਰਿਟਰਨ ਲਿਫ਼ਾਫ਼ਾ ਗੁੰਮ ਹੈ, ਉਹ:

  • ਆਪਣੇ ਮਤਦਾਨ ਕੀਤੇ ਬੈਲਟ ਦੇ ਨਾਲ ਬੈਲਟ ਸਹੁੰ ਫਾਰਮ ਨੂੰ ਪ੍ਰਿੰਟ ਕਰੋ, ਭਰੋ ਅਤੇ ਵਾਪਸ ਜਮ੍ਹਾਂ ਕਰਵਾਓ
  • ਬੈਲਟ ਸਹੁੰ ਫਾਰਮ ਨੂੰ ਪ੍ਰਿੰਟ ਕੀਤੇ ਬੈਲਟ ਕਾਰਡਾਂ ਸਮੇਤ ਆਪਣੇ ਲਿਫ਼ਾਫ਼ੇ ਵਿੱਚ ਪਾਓ
  • ਆਪਣੇ ਮਤਦਾਨ ਕੀਤੇ ਹੋਏ ਬੈਲਟ ਨੂੰ ਬੈਲਟ ਸਹੁੰ ਫਾਰਮ ਦੇ ਨਾਲ ਇਸ ਪਤੇ 'ਤੇ ਡਾਕ ਰਾਹੀਂ ਭੇਜੋ:

    County of Los Angeles
    Registrar-Recorder/County Clerk
    12400 Imperial Highway
    ATTN: Vote by Mail Unit
    Norwalk, CA 90650
  • ਇਸ ਨੂੰ ਕਿਸੇ ਵੀ ਅਧਿਕਾਰਤ ਬੈਲਟ ਡ੍ਰੌਪ ਬਾਕਸ ਵਿੱਚ ਜਮ੍ਹਾਂ ਕਰਵਾਓ
  • ਇਸ ਨੂੰ ਕਿਸੇ ਵੀ ਵੋਟ ਸੈਂਟਰ ਵਿੱਚ ਜਮ੍ਹਾਂ ਕਰਵਾਓ (ਜਦੋਂ ਵੋਟ ਸੈਂਟਰ ਖੁੱਲ੍ਹਾ ਹੋਵੇ)

ਆਪਣੇ ਪਹੁੰਚਯੋਗ ਡਾਕ ਰਾਹੀਂ ਮਤਦਾਨ ਵਾਲੇ ਬੈਲਟ ਦੀ ਸਮੀਖਿਆ ਕਰੋ

ਪਹੁੰਚਯੋਗ ਡਾਕ ਰਾਹੀਂ ਮਤਦਾਨ ਬੈਲਟ ਵੋਟਰਾਂ ਨੂੰ ਆਪਣੇ ਨਿੱਜੀ ਉਪਕਰਣਾਂ ’ਤੇ ਬੈਲਟ ਤੱਕ ਪਹੁੰਚ ਕਰਨ, ਇਸ ਨੂੰ ਪੜ੍ਹਨ ਅਤੇ ਆਪਣੀ ਵੋਟ ਗੁਪਤ ਅਤੇ ਸੁਤੰਤਰ ਤੌਰ ’ਤੇ ਭਰਨ ਦੀ ਸਹੂਲਤ ਦਿੰਦਾ ਹੈ। ਆਪਣੀਆਂ ਚੋਣਾਂ ਦੀ ਸਮੀਖਿਆ ਕਰਨ ਤੋਂ ਬਾਅਦ, ਵੋਟਰ ਨੂੰ ਬੈਲਟ ਪ੍ਰਿੰਟ ਕਰਨਾ ਚਾਹੀਦਾ ਹੈ, ਇਸ ਨੂੰ ਅਧਿਕਾਰਤ ਰਿਟਰਨ ਲਿਫ਼ਾਫ਼ੇ ਵਿੱਚ ਪਾਉਣਾ ਚਾਹੀਦਾ ਹੈ ਅਤੇ ਡਾਕ ਰਾਹੀਂ ਵਾਪਸ ਭੇਜਣਾ ਚਾਹੀਦਾ ਹੈ ਜਾਂ L.A. ਕਾਊਂਟੀ ਦੇ ਕਿਸੇ ਵੀ ਬੈਲਟ ਡ੍ਰੌਪ ਬਾਕਸ ਜਾਂ ਵੋਟ ਸੈਂਟਰ ਵਿੱਚ ਜਮ੍ਹਾਂ ਕਰਵਾਉਣਾ ਚਾਹੀਦਾ ਹੈ।

ਸ਼ੁਰੂ ਕਰੋ


ਆਪਣੇ ਬੈਲਟ ਨੂੰ ਕਿਵੇਂ ਟਰੈਕ ਕਰਨਾ ਹੈ

ਮੇਰਾ ਬੈਲਟ ਕਿੱਥੇ ਆ ਸੇਵਾ ਲਈ ਸਬਸਕ੍ਰਾਈਬ ਕਰਕੇ, ਆਪਣੇ ਡਾਕ ਰਾਹੀਂ ਮਤਦਾਨ ਬੈਲਟ ਬਾਰੇ ਵਿਅਕਤੀਗਤ ਟੈਕਸਟ ਮੈਸੇਜ, ਈਮੇਲ ਅਤੇ/ਜਾਂ ਆਟੋਮੈਟਿਕ ਵੌਇਸ ਮੈਸੇਜ ਪ੍ਰਾਪਤ ਕਰੋ। ਇਹ ਸੇਵਾ ਸਾਰੇ ਰਜਿਸਟਰਡ ਵੋਟਰਾਂ ਲਈ ਮੁਫ਼ਤ ਉਪਲਬਧ ਹੈ ਤਾਕਿ ਤੁਹਾਨੂੰ ਆਪਣੇ ਬੈਲਟ ਦੀ ਸਥਿਤੀ ਅਤੇ ਇਸ ਦੇ ਪ੍ਰਾਪਤ ਹੋਣ ਦੀ ਸੰਭਾਵਿਤ ਮਿਤੀ ਬਾਰੇ ਨਵੀਨਤਮ ਜਾਣਕਾਰੀ ਮਿਲਦੀ ਰਹੇਗੀ।

ਮੇਰਾ ਬੈਲਟ ਕਿੱਥੇ ਹੈ ਨੂੰ ਸਬਸਕ੍ਰਾਈਬ ਕਰੋ  

ਇਹ ਜਾਂਚ ਕਿਵੇਂ ਕਰੀਏ ਕੀ ਤੁਹਾਡਾ ਬੈਲਟ ਪ੍ਰਾਪਤ ਹੋਇਆ ਸੀ ਅਤੇ ਗਿਣਿਆ ਗਿਆ ਸੀ

ਵੋਟਰ ਸਾਡੇ ਡਾਕ ਰਾਹੀਂ ਮਤਦਾਨ ਸਟੇਟਸ ਟੂਲ ਰਾਹੀਂ ਜਾਂਚ ਕਰ ਸਕਦੇ ਹਨ ਕਿ ਉਨ੍ਹਾਂ ਦਾ ਬੈਲਟ ਪ੍ਰਾਪਤ ਹੋਇਆ ਹੈ ਅਤੇ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ


ਪਹੁੰਚਯੋਗ ਡਾਕ ਰਾਹੀਂ ਬੈਲਟ ਦੀ ਵਰਤੋਂ ਅਤੇ ਵਾਪਸੀ ਕਰਨ ਦੀ ਵਿਧੀ 


ਅਕਸਰ ਪੁੱਛੇ ਜਾਣ ਵਾਲੇ ਸਵਾਲ

  • ਪਹੁੰਚਯੋਗ ਡਾਕ ਰਾਹੀਂ ਮਤਦਾਨ ਕੀ ਹੈ? ਪਹੁੰਚਯੋਗ ਡਾਕ ਰਾਹੀਂ ਮਤਦਾਨ ਵੋਟਰਾਂ ਨੂੰ ਉਨ੍ਹਾਂ ਦੇ ਨਿੱਜੀ ਡਿਵਾਈਸਾਂ 'ਤੇ ਗੁਪਤ ਅਤੇ ਸੁਤੰਤਰ ਤੌਰ 'ਤੇ ਆਪਣੇ ਬੈਲਟਾਂ ਤੱਕ ਪਹੁੰਚਣ, ਪੜ੍ਹਨ ਅਤੇ ਨਿਸ਼ਾਨਬੱਧ ਕਰਨ ਦੀ ਆਗਿਆ ਦੇ ਕੇ ਡਾਕ ਰਾਹੀਂ ਮਤਦਾਨ ਬੈਲਟ ਦੁਆਰਾ ਵੋਟ ਨੂੰ ਪੂਰਾ ਕਰਨ ਦਾ ਇੱਕ ਪਹੁੰਚਯੋਗ ਸਾਧਨ ਪ੍ਰਦਾਨ ਕਰਦਾ ਹੈ।
  • ਡਾਕ ਰਾਹੀਂ ਮਤਦਾਨ ਰਿਟਰਨ ਲਿਫ਼ਾਫ਼ਾ ਨਾ ਹੋਣ ’ਤੇ ਕੀ ਕਰੀਏ?
    ਨਵਾਂ ਡਾਕ ਰਾਹੀਂ ਮਤਦਾਨ ਪੈਕੇਟ ਮੰਗਵਾਉਣ ਲਈ ਕਿਰਪਾ ਕਰਕੇ ਸਾਡੇ ਸਿੱਧੇ ਸੰਪਰਕ ਨੰਬਰ 213-246-3404 ’ਤੇ ਕਾਲ ਕਰੋ ਜਾਂ votebymail@rrcc.lacounty.gov ’ਤੇ ਈਮੇਲ ਭੇਜੋ।
  • ਮੈਂ ਆਪਣਾ ਭਰਿਆ ਹੋਇਆ ਪਹੁੰਚਯੋਗ ਡਾਕ ਰਾਹੀਂ ਮਤਦਾਨ ਬੈਲਟ ਕਿਵੇਂ ਵਾਪਸ ਜਮ੍ਹਾਂ ਕਰਵਾਵਾਂ?
    ਆਪਣਾ ਬੈਲਟ ਡਾਕ ਰਾਹੀਂ ਭੇਜੋ, ਤਾਂ ਜੋ ਉਸ ’ਤੇ ਚੋਣ ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਦੀ ਪੋਸਟਮਾਰਕ ਮਿਤੀ ਹੋਵੇ, ਜਾਂ ਆਪਣਾ ਬੈਲਟ ਚੋਣ ਵਾਲੇ ਦਿਨ ਰਾਤ 8 ਵਜੇ ਤੱਕ ਕਿਸੇ ਵੀ ਬੈਲਟ ਡ੍ਰੌਪ ਬਾਕਸ ਜਾਂ ਵੋਟ ਸੈਂਟਰ ਵਿੱਚ ਜਮ੍ਹਾਂ ਕਰਵਾਓ। ਸਥਾਨਾਂ ਦੀ ਸੂਚੀ ਲਈ LAVOTE.GOV ’ਤੇ ਜਾਓ।
  • ਮੈਨੂੰ ਆਪਣਾ ਭਰਿਆ ਹੋਇਆ ਪਹੁੰਚਯੋਗ ਡਾਕ ਰਾਹੀਂ ਮਤਦਾਨ ਬੈਲਟ ਕਦੋਂ ਵਾਪਸ ਜਮ੍ਹਾਂ ਕਰਵਾਉਣਾ ਚਾਹੀਦਾ ਹੈ?
    ਬੈਲਟ ਚੋਣ ਵਾਲੇ ਦਿਨ ਰਾਤ 8 ਵਜੇ ਤੱਕ ਪ੍ਰਾਪਤ ਹੋ ਜਾਣਾ ਚਾਹੀਦਾ ਹੈ ਜਾਂ ਉਸ ’ਤੇ ਇਸ ਸਮੇਂ ਤੱਕ ਦੀ ਪੋਸਟਮਾਰਕ ਮਿਤੀ ਹੋਣੀ ਚਾਹੀਦੀ ਹੈ।

ਸਾਡੇ ਨਾਲ ਸੰਪਰਕ ਕਰੋ

ਕੋਈ ਸਵਾਲ ਹਨ? ਕਿਰਪਾ ਕਰਕੇ ਸਾਡੇ ਸਿੱਧੇ ਸੰਪਰਕ ਨੰਬਰ 213-246-3404 ’ਤੇ ਸੰਪਰਕ ਕਰੋ । ਤੁਸੀਂ ਸਾਨੂੰ ravbm@rrcc.lacounty.gov ’ਤੇ ਈਮੇਲ ਵੀ ਭੇਜ ਸਕਦੇ ਹੋ।

 

Icon - Close