Skip to Content

ਬੈਲਟ ਡ੍ਰੌਪ ਬਾਕਸ

Drop Box

 

ਵੋਟਰਾਂ ਲਈ ਆਪਣੇ ਭਾਈਚਾਰਿਆਂ ਵਿੱਚ ਸੁਵਿਧਾਜਨਕ ਅਤੇ ਸੁਰੱਖਿਅਤ ਬੈਲਟ ਡ੍ਰੌਪ ਬਾਕਸ ਦੇ ਸਥਾਨ ਉਪਲਬਧ ਹਨ।

ਬੈਲਟ ਡ੍ਰੌਪ ਬਾਕਸ ਖੋਜੋ

ਡਾਕ ਰਾਹੀਂ ਮਤਦਾਨ(Vote by Mail) ਡ੍ਰੌਪ ਬਾਕਸ ਪ੍ਰੋਗਰਾਮ ਬਾਰੇ

ਡਾਕ ਰਾਹੀਂ ਮਤਦਾਨ ਬੈਲਟ ਡ੍ਰੌਪ ਬਾਕਸ ਪ੍ਰੋਗਰਾਮ 2017 ਵਿੱਚ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਵੋਟਰਾਂ ਨੂੰ ਆਪਣਾ ਬੈਲਟ ਵਾਪਸ ਜਮ੍ਹਾਂ ਕਰਵਾਉਣ ਲਈ ਇੱਕ ਸੁਰੱਖਿਅਤ ਵਿਕਲਪ ਮੁਹੱਈਆ ਕਰਵਾਇਆ ਜਾ ਸਕੇ।

ਬੈਲਟ ਡ੍ਰੌਪ ਬਾਕਸ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਪਾਉਣ ਵਾਲੇ ਬੈਲਟ ਨੂੰ ਵਾਪਸ ਕਰਨ ਲਈ ਇੱਕ ਸੁਰੱਖਿਅਤ, ਪਹੁੰਚਯੋਗ ਅਤੇ ਸੰਪਰਕ ਮੁਕਤ ਵਿਧੀ ਪ੍ਰਦਾਨ ਕਰਦੇ ਹਨ।


ਤੁਹਾਨੂੰ ਕੀ ਜਾਣਨ ਦੀ ਲੋੜ ਹੈ

  • ਡ੍ਰੌਪ ਬਾਕਸ ਵੋਟਰਾਂ ਲਈ ਚੋਣ ਵਾਲੇ ਦਿਨ ਤੋਂ 29 ਦਿਨ ਪਹਿਲਾਂ ਅਤੇ ਚੋਣ ਵਾਲੇ ਦਿਨ ਤੱਕ ਉਪਲਬਧ ਹੋਣਗੇ
  • ਚੋਣਾਂ ਵਾਲੇ ਦਿਨ ਰਾਤ 8 ਵਜੇ ਡ੍ਰੌਪ ਬਾਕਸ ਬੰਦ ਹੋ ਜਾਂਦੇ ਹਨ
  • ਡ੍ਰੌਪ ਬਾਕਸ ਨੂੰ ਸੁਰੱਖਿਅਤ ਤਰੀਕੇ ਨਾਲ ਸੀਮੈਂਟ ਵਿੱਚ ਜੋੜਿਆ ਜਾਂਦਾ ਹੈ ਜਾਂ ਇੱਕ ਥਾਂ 'ਤੇ ਚੇਨ ਨਾਲ ਸੁਰੱਖਿਅਤ ਤਰੀਕੇ ਦੁਆਰਾ ਬੰਨ੍ਹਿਆ ਜਾਂਦਾ ਹੈ
  • ਡ੍ਰੌਪ ਬਾਕਸ ਰਾਜ ਦੇ ਨਿਯਮਾਂ ਵਿੱਚ ਨਿਰਧਾਰਤ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ
  • ਸਥਾਈ ਗ੍ਰੈਫਿਟੀ ਜਾਂ ਨੁਕਸਾਨ ਨੂੰ ਘਟਾਉਣ ਲਈ ਡ੍ਰੌਪ ਬਾਕਸਾਂ ਦੀ ਬਾਹਰੀ ਸਤ੍ਹਾ ’ਤੇ ਇੱਕ ਵਿਸ਼ੇਸ਼ ਪਰਤ ਹੁੰਦੀ ਹੈ
  • ਦੋ ਚੋਣ ਕਰਮਚਾਰੀਆਂ ਦੁਆਰਾ ਬੈਲਟ ਨਿਯਮਤ ਤੌਰ 'ਤੇ ਇਕੱਠੇ ਕੀਤੇ ਜਾਂਦੇ ਹਨ
  • ਕਾਉਂਟੀ ਸਾਰੇ ਬਕਸੇ ਦੀ ਨਿਗਰਾਨੀ ਅਤੇ ਸੁਰੱਖਿਆ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਸ਼ਹਿਰਾਂ, ਸਥਾਨਕ ਹਿੱਸੇਦਾਰਾਂ ਅਤੇ ਕਮਿਊਨਟੀ ਸੰਸਥਾਵਾਂ ਨਾਲ ਕੰਮ ਕਰਦੀ ਹੈ

ਬੈਲਟ ਰਿਟਰਨ ਚੈੱਕਲਿਸਟ

ਆਪਣੀ ਡਾਕ ਰਾਹੀਂ ਮਤਦਾਨ ਬੈਲਟ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ:

  • ਆਪਣੇ ਵੋਟ ਪਾਉਣ ਵਾਲੇ ਬੈਲਟ ਕਾਰਡ(ਆਂ) ਨੂੰ ਅਧਿਕਾਰਿਤ ਰਿਟਰਨ ਲਿਫਾਫੇ ਦੇ ਅੰਦਰ ਰੱਖੋ
  • ਅਧਿਕਾਰਿਤ ਰਿਟਰਨ ਲਿਫਾਫੇ ਨੂੰ ਸੁਰੱਖਿਅਤ ਤਰੀਕੇ ਨਾਲ ਸੀਲ ਕਰੋ
  • ਅਧਿਕਾਰਿਤ ਰਿਟਰਨ ਲਿਫਾਫੇ ਦੇ ਪਿਛਲੇ ਪਾਸੇ ਦਸਤਖਤ ਕਰੋ ਅਤੇ ਤਾਰੀਖ਼ ਲਿਖੋ

ਇਹ ਜਾਂਚ ਕਿਵੇਂ ਕਰੀਏ ਕਿ ਤੁਹਾਡਾ ਬੈਲਟ ਪ੍ਰਾਪਤ ਹੋਇਆ ਸੀ ਅਤੇ ਗਿਣਿਆ ਗਿਆ ਸੀ

ਆਪਣੀ ਵੋਟ ਪਾਈ ਹੋਈ ਬੈਲਟ ਨੂੰ ਡ੍ਰੌਪ ਬਾਕਸ ਰਾਹੀਂ ਜਾਂ ਡਾਕ ਦੁਆਰਾ ਵਾਪਸ ਜਮ੍ਹਾਂ ਕਰਵਾਉਣ ਤੋਂ ਬਾਅਦ, ਤੁਸੀਂ ਸਾਡੇ ਡਾਕ ਰਾਹੀਂ ਮਤਦਾਨ ਸਟੇਟਸ ਟੂਲ ਰਾਹੀਂ ਪ੍ਰਾਪਤ ਕੀਤੀ ਗਈ ਸੀ ਅਤੇ ਉਸ ਦੀ ਗਿਣਤੀ ਕੀਤੀ ਗਈ ਸੀ।


ਬੈਲਟ ਡ੍ਰੌਪ ਬਾਕਸ ਸੰਬੰਧੀ ਸਮੱਸਿਆ ਦੀ ਰਿਪੋਰਟ ਕਰੋ

ਸਾਰੀਆਂ ਚੋਣਾਂ ਦੀ ਅਖੰਡਤਾ ਨੂੰ ਪਾਰਦਰਸ਼ੀ ਅਤੇ ਪਹੁੰਚਯੋਗ ਤਰੀਕੇ ਨਾਲ ਬਰਕਰਾਰ ਰੱਖਣਾ ਸਾਡਾ ਮਿਸ਼ਨ ਹੈ। ਜੇਕਰ ਤੁਹਾਨੂੰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ, ਤਾਂ ਇਸਦੀ ਰਿਪੋਰਟ ਕਰੋ!

ਸਮੱਸਿਆ ਦੀ ਰਿਪੋਰਟ ਕਰੋ


ਚੋਣ ਪ੍ਰਚਾਰ 'ਤੇ ਪਾਬੰਦੀ!

ਉਲੰਘਣਾਵਾਂ ਦਾ ਸਿੱਟਾ ਜੁਰਮਾਨੇ ਅਤੇ/ਜਾਂ ਕੈਦ ਦੇ ਰੂਪ ਵਿੱਚ ਨਿਕਲ ਸਕਦਾ ਹੈ

ਕਿੱਥੇ?

  • ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਕਿਸੇ ਵਿਅਕਤੀ ਦੇ ਬਿਲਕੁਲ ਨੇੜਲੇ ਇਲਾਕੇ ਵਿੱਚ ਜਾਂ ਕਿਸੇ ਪੋਲਿੰਗ ਸਥਾਨ, ਕਰਬਸਾਈਡ ਵੋਟ ਸਥਾਨ ਜਾਂ ਬੈਲਟ ਡ੍ਰੌਪ ਬਾਕਸ ਦੇ ਪ੍ਰਵੇਸ਼ ਦੁਆਰ ਤੋਂ 100 ਫੁੱਟ ਦੇ ਅੰਦਰ, ਹੇਠ ਲਿਖੀਆਂ ਗਤੀਵਿਧੀਆਂ ਦੀ ਮਨਾਹੀ ਹਨ।

ਕਿਹੜੀਆਂ ਗਤੀਵਿਧੀਆਂ ਦੀ ਮਨਾਹੀ ਹੈ?

  • ਕਿਸੇ ਵੀ ਉਮੀਦਵਾਰ ਜਾਂ ਬੈਲਟ ਮਤੇ ਦੇ ਪੱਖ ਜਾਂ ਵਿਰੋਧ ਵਿੱਚ ਵੋਟ ਪਾਉਣ ਲਈ ਨਾ ਕਹੋ।
  • ਕਿਸੇ ਉਮੀਦਵਾਰ ਦਾ ਨਾਮ, ਚਿੱਤਰ ਜਾਂ ਲੋਗੋ ਪ੍ਰਦਰਸ਼ਤ ਨਾ ਕਰੋ।
  • ਕਿਸੇ ਵੀ ਬੈਲਟ ਡ੍ਰੌਪ ਬਾਕਸ ਤੱਕ ਪਹੁੰਚ ਵਿੱਚ ਰੁਕਾਵਟ ਨਾ ਪਾਓ ਅਤੇ ਨਾ ਹੀ ਉਸ ਦੇ ਨੇੜੇ ਬਿਨਾਂ ਕਿਸੇ ਉਦੇਸ਼ ਦੇ ਖੜ੍ਹੇ ਰਹੋ।
  • ਕਿਸੇ ਵੀ ਪੋਲਿੰਗ ਸਥਾਨ, ਵੋਟ ਸੈਂਟਰ ਜਾਂ ਬੈਲਟ ਡ੍ਰੌਪ ਬਾਕਸ ਦੇ ਨੇੜੇ ਕਿਸੇ ਉਮੀਦਵਾਰ ਜਾਂ ਬੈਲਟ ਮਤੇ ਦੇ ਹੱਕ ਵਿੱਚ ਜਾਂ ਵਿਰੁੱਧ ਕੋਈ ਵੀ ਸਮੱਗਰੀ ਜਾਂ ਸੁਣਨਯੋਗ ਜਾਣਕਾਰੀ ਪ੍ਰਦਾਨ ਨਾ ਕਰੋ।
  • ਕੋਈ ਵੀ ਪਟੀਸ਼ਨ ਸਰਕੂਲੇਟ ਨਾ ਕਰੋ, ਜਿਸ ਵਿੱਚ ਪਹਿਲਕਦਮੀਆਂ, ਰਾਇਸ਼ੁਮਾਰੀ, ਰੀਕਾਲ, ਜਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸ਼ਾਮਲ ਹਨ।
  • ਕਿਸੇ ਵੀ ਅਜਿਹੇ ਕੱਪੜੇ (ਟੋਪੀਆਂ, ਕਮੀਜ਼ਾਂ, ਚਿੰਨ੍ਹਾਂ, ਬਟਨਾਂ, ਸਟਿੱਕਰਾਂ) ਨੂੰ ਨਾ ਵੰਡੋ, ਪ੍ਰਦਰਸ਼ਤ ਨਾ ਕਰੋ ਜਾਂ ਨਾ ਪਹਿਨੋ ਜਿਸ ਵਿੱਚ ਕਿਸੇ ਉਮੀਦਵਾਰ ਦਾ ਨਾਮ, ਚਿੱਤਰ, ਲੋਗੋ, ਅਤੇ/ਜਾਂ ਕਿਸੇ ਉਮੀਦਵਾਰ ਜਾਂ ਬੈਲਟ ਉਪਾਅ ਦਾ ਸਮਰਥਨ ਜਾਂ ਵਿਰੋਧ ਸ਼ਾਮਲ ਹੋਵੇ।
  • ਕਿਸੇ ਵੋਟਰ ਦੀ ਵੋਟ ਪਾਉਣ ਦੀ ਯੋਗਤਾ ਬਾਰੇ ਜਾਣਕਾਰੀ ਨਾ ਦਿਖਾਓ ਜਾਂ ਕਿਸੇ ਵੋਟਰ ਨਾਲ ਇਸ ਬਾਰੇ ਗੱਲ ਨਾ ਕਰੋ।
  • ਉਪਰੋਕਤ ਸੰਖੇਪ ਵਿੱਚ ਦੱਸੀਆਂ ਗਈਆਂ ਚੋਣ ਮਨਾਹੀਆਂ California ਚੋਣ ਕੋਡ ਦੇ ਡਿਵੀਜ਼ਨ 18 ਦੇ ਅਧਿਆਇ 4 ਦੇ ਆਰਟੀਕਲ 7 ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ।

ਵੋਟਿੰਗ ਪ੍ਰਕਿਰਿਆ ਨੂੰ ਭ੍ਰਿਸ਼ਟ ਕਰਨ ਦੀ ਮਨਾਹੀ ਹੈ!

ਉਲੰਘਣਾਵਾਂ ਦਾ ਸਿੱਟਾ ਜੁਰਮਾਨੇ ਅਤੇ/ਜਾਂ ਕੈਦ ਦੇ ਰੂਪ ਵਿੱਚ ਨਿਕਲ ਸਕਦਾ ਹੈ

ਕਿਹੜੀਆਂ ਗਤੀਵਿਧੀਆਂ ਦੀ ਮਨਾਹੀ ਹੈ?

  • ਚੋਣ ਧੋਖਾਧੜੀ ਨਾ ਕਰੋ ਅਤੇ ਨਾ ਹੀ ਕਰਨ ਦੀ ਕੋਸ਼ਿਸ਼ ਕਰੋ।
  • ਕਿਸੇ ਵਿਅਕਤੀ ਨੂੰ ਵੋਟ ਪਾਉਣ ਜਾਂ ਵੋਟ ਨਾ ਪਾਉਣ ਲਈ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਜਾਂ ਰਿਸ਼ਵਤ ਨਾ ਦਿਓ, ਨਾ ਹੀ ਕਿਸੇ ਵੀ ਤਰੀਕੇ ਨਾਲ ਉਸ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਜਾਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੋ।
  • ਗੈਰ-ਕਾਨੂੰਨੀ ਤਰੀਕੇ ਨਾਲ ਵੋਟ ਨਾ ਪਾਓ।
  • ਵੋਟ ਪਾਉਣ ਦਾ ਹੱਕਦਾਰ ਨਾ ਹੋਣ 'ਤੇ ਵੋਟ ਪਾਉਣ ਦੀ ਕੋਸ਼ਿਸ਼ ਨਾ ਕਰੋ ਜਾਂ ਕਿਸੇ ਹੋਰ ਨੂੰ ਵੋਟ ਪਾਉਣ ਲਈ ਸਹਾਇਤਾ ਨਾ ਕਰੋ।
  • ਚੋਣ ਪ੍ਰਚਾਰ ਵਿੱਚ ਸ਼ਾਮਲ ਨਾ ਹੋਵੋ; ਪੋਲਿੰਗ ਸਥਾਨ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵਾਲੇ ਵੋਟਰ ਦੀ ਫੋਟੋ ਨਾ ਖਿੱਚੋ ਜਾਂ ਰਿਕਾਰਡ ਕਰੋ; ਜਾਂ ਪ੍ਰਵੇਸ਼ ਕਰਨ, ਬਾਹਰ ਨਿਕਲਣ ਜਾਂ ਪਾਰਕਿੰਗ ਵਿੱਚ ਰੁਕਾਵਟ ਨਾ ਪਾਓ।
  • ਕਿਸੇ ਵਿਅਕਤੀ ਦੇ ਵੋਟ ਪਾਉਣ ਦੇ ਅਧਿਕਾਰ ’ਤੇ ਸਵਾਲ ਨਾ ਉਠਾਓ ਅਤੇ ਨਾ ਹੀ ਕਿਸੇ ਵੋਟਰ ਨੂੰ ਵੋਟ ਪਾਉਣ ਤੋਂ ਰੋਕੋ; ਵੋਟ ਪਾਉਣ ਦੀ ਪ੍ਰਕਿਰਿਆ ਵਿੱਚ ਦੇਰੀ ਨਾ ਕਰੋ; ਜਾਂ ਕਿਸੇ ਵਿਅਕਤੀ ਨੂੰ ਗਲਤ ਜਾਣਕਾਰੀ ਦੇ ਕੇ ਇਹ ਨਾ ਦੱਸੋ ਕਿ ਉਹ ਵੋਟ ਪਾਉਣ ਦੇ ਯੋਗ ਨਹੀਂ ਹੈ ਜਾਂ ਉਹ ਵੋਟ ਪਾਉਣ ਲਈ ਰਜਿਸਟਰਡ ਨਹੀਂ ਹੈ।
  • ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਾ ਕਰੋ ਕਿ ਕਿਸੇ ਵੋਟਰ ਨੇ ਆਪਣੀ ਵੋਟ ਕਿਸ ਤਰ੍ਹਾਂ ਪਾਈ ਹੈ।
  • ਕੁਝ ਅਪਵਾਦਾਂ ਨੂੰ ਛੱਡ ਕੇ, ਕਿਸੇ ਪੋਲਿੰਗ ਸਥਾਨ ਦੇ ਨੇੜੇ-ਤੇੜੇ ਹਥਿਆਰ ਨਾ ਰੱਖੋ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਹਥਿਆਰ ਰੱਖਣ ਲਈ ਵਿਵਸਥਾ ਕਰੋ
  • ਕੁਕੁਝ ਅਪਵਾਦਾਂ ਨੂੰ ਛੱਡ ਕੇ, ਪੋਲਿੰਗ ਸਥਾਨ ਦੇ ਬਿਲਕੁਲ ਨੇੜੇ ਸ਼ਾਂਤੀ ਅਧਿਕਾਰੀ, ਗਾਰਡ ਜਾਂ ਸੁਰੱਖਿਆ ਕਰਮਚਾਰੀ ਦੀ ਵਰਦੀ ਪਹਿਨ ਕੇ ਨਾ ਆਓ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਅਜਿਹੀ ਵਰਦੀ ਪਹਿਨ ਕੇ ਆਉਣ ਲਈ ਕਹੋ ਜਾਂ ਇਸ ਦੀ ਵਿਵਸਥਾ ਕਰੋ।
  • ਵੋਟਿੰਗ ਪ੍ਰਣਾਲੀ ਦੇ ਕਿਸੇ ਵੀ ਹਿੱਸੇ ਨਾਲ ਛੇੜਛਾੜ ਜਾਂ ਦਖਲਅੰਦਾਜ਼ੀ ਨਾ ਕਰੋ।
  • ਕਿਸੇ ਚੋਣ ਦੇ ਨਤੀਜਿਆਂ ਨਾਲ ਜਾਅਲਸਾਜ਼ੀ, ਨਕਲ ਜਾਂ ਛੇੜਛਾੜ ਨਾ ਕਰੋ।
  • ਕਿਸੇ ਚੋਣ ਦੀਆਂ ਰਿਟਰਨਾਂ ਨੂੰ ਨਾ ਬਦਲੋ।
  • ਕਿਸੇ ਵੀ ਪੋਲਿੰਗ ਸੂਚੀ, ਅਧਿਕਾਰਿਤ ਬੈਲਟ, ਜਾਂ ਬੈਲਟ ਕੰਟੇਨਰ ਨਾਲ ਛੇੜਛਾੜ ਨਾ ਕਰੋ, ਨਸ਼ਟ ਨਾ ਕਰੋ, ਨਾ ਹੀ ਉਸ ਵਿੱਚ ਕੋਈ ਤਬਦੀਲੀ ਕਰੋ।
  • ਕੋਈ ਵੀ ਗੈਰ-ਅਧਿਕਾਰਤ ਬੈਲਟ ਇਕੱਤਰ ਕਰਨ ਵਾਲੇ ਕੰਟੇਨਰ ਨੂੰ ਪ੍ਰਦਰਸ਼ਤ ਨਾ ਕਰੋ ਜੋ ਕਿਸੇ ਵੋਟਰ ਨੂੰ ਇਹ ਵਿਸ਼ਵਾਸ ਕਰਨ ਲਈ ਧੋਖਾ ਦੇ ਸਕਦਾ ਹੈ ਕਿ ਇਹ ਇੱਕ ਅਧਿਕਾਰਤ ਸੰਗ੍ਰਹਿ ਬਾਕਸ ਹੈ।
  • ਪਈਆਂ ਵੋਟਾਂ ਦੇ ਨਤੀਜਿਆਂ ਦੀ ਕਾਪੀ ਨਾਲ ਛੇੜਛਾੜ ਨਾ ਕਰੋ ਜਾਂ ਦਖਲ ਨਾ ਦਿਓ।
  • ਕਿਸੇ ਅਜਿਹੇ ਵਿਅਕਤੀ ਨੂੰ ਮਜਬੂਰ ਜਾਂ ਧੋਖਾ ਨਾ ਦਿਓ ਜੋ ਪੜ੍ਹ ਨਹੀਂ ਸਕਦਾ ਜਾਂ ਕਿਸੇ ਬਜ਼ੁਰਗ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਜਾਂ ਇਸਦੇ ਵਿਰੁੱਧ ਵੋਟ ਪਾਉਣ ਲਈ ਮਜਬੂਰ ਨਾ ਕਰੋ ਜਾਂ ਧੋਖਾ ਨਾ ਦਿਓ।
  • ਜਦ ਤੁਸੀਂ ਚੋਣ ਅਫਸਰ ਨਹੀਂ ਹੋ ਤਾਂ ਇੱਕ ਚੋਣ ਅਫਸਰ ਵਜੋਂ ਕਾਰਜ ਨਾ ਕਰੋ।
  • ਮਾਲਕ ਆਪਣੇ ਕਰਮਚਾਰੀ ਨੂੰ ਕੰਮ 'ਤੇ ਡਾਕ ਰਾਹੀਂ ਮਤਦਾਨ ਬੈਲਟ ਲਿਆਉਣ ਦੀ ਮੰਗ ਨਹੀਂ ਕਰ ਸਕਦੇ ਜਾਂ ਨਹੀਂ ਕਹਿ ਸਕਦੇ ਜਾਂ ਆਪਣੇ ਕਰਮਚਾਰੀ ਨੂੰ ਕੰਮ 'ਤੇ ਆਪਣੀ ਵੋਟ ਪਾਉਣ ਲਈ ਨਹੀਂ ਕਹਿ ਸਕਦੇ। ਤਨਖਾਹ ਜਾਂ ਮਜ਼ਦੂਰੀ ਦੀ ਅਦਾਇਗੀ ਦੇ ਸਮੇਂ, ਮਾਲਕ ਉਨ੍ਹਾਂ ਸਮੱਗਰੀਆਂ ਨੂੰ ਨੱਥੀ ਨਹੀਂ ਕਰ ਸਕਦੇ ਜੋ ਉਨ੍ਹਾਂ ਦੇ ਕਰਮਚਾਰੀ ਦੇ ਰਾਜਨੀਤਿਕ ਵਿਚਾਰਾਂ ਜਾਂ ਕਾਰਵਾਈਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ।
  • ਪ੍ਰੀਸਿੰਕਟ ਬੋਰਡ ਦੇ ਮੈਂਬਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਕਿ ਕਿਸੇ ਵੋਟਰ ਨੇ ਆਪਣੀ ਵੋਟ ਕਿਸ ਨੂੰ ਜਾਂ ਕਿਸ ਤਰ੍ਹਾਂ ਪਾਈ ਹੈ। ਜੇਕਰ ਇਹ ਜਾਣਕਾਰੀ ਪਤਾ ਲੱਗ ਵੀ ਜਾਵੇ, ਤਾਂ ਉਹ ਇਹ ਨਹੀਂ ਦੱਸ ਸਕਦੇ ਕਿ ਵੋਟਰ ਨੇ ਕਿਸ ਨੂੰ ਜਾਂ ਕਿਸ ਤਰ੍ਹਾਂ ਵੋਟ ਪਾਈ ਹੈ।
  • ਉਪਰੋਕਤ ਸੰਖੇਪ ਵਿੱਚ ਵੋਟਿੰਗ ਪ੍ਰਕਿਰਿਆ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਗਤੀਵਿਧੀ 'ਤੇ ਮਨਾਹੀਆਂ California ਚੋਣ ਕੋਡ ਦੇ ਡਿਵੀਜ਼ਨ 18 ਦੇ ਅਧਿਆਇ 6 ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ।

ਇਸ ਜਾਣਕਾਰੀ ਨੂੰ ਪੀਡੀਐਫ ਫਾਰਮੈਟ ਵਿੱਚ ਵੇਖਣ ਜਾਂ ਡਾਊਨਲੋਡ ਕਰਨ ਲਈ, ਇੱਥੇ ਕਲਿੱਕ ਕਰੋ।

Icon - Close