Skip to Content

ਵਿਦਿਆਰਥੀ ਚੋਣ ਕਰਮਚਾਰੀ ਪ੍ਰੋਗਰਾਮ

Student Election Workers

Los Angeles ਵਿਦਿਆਰਥੀ ਚੋਣ ਕਰਮਚਾਰੀ ਪ੍ਰੋਗਰਾਮ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ Los Angeles ਕਾਉਂਟੀ ਦੀਆਂ ਚੋਣਾਂ ਵਿੱਚ ਚੋਣ ਕਰਮਚਾਰੀਆਂ ਵਜੋਂ ਸੇਵਾ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ।

ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਸੇਵਾ ਲਈ ਇੱਕ ਸਟਾਈਪੈਂਡ ਮਿਲਦਾ ਹੈ ਅਤੇ ਇਸਦੇ ਨਾਲ ਹੀ ਲੋਕਤੰਤਰੀ ਪ੍ਰਕਿਰਿਆ ਨੂੰ ਨੇੜੇ ਤੋਂ ਦੇਖਣ ਅਤੇ ਸਿੱਖਣ ਦਾ ਇੱਕ ਸ਼ਾਨਦਾਰ ਮੌਕਾ ਮਿਲਦਾ ਹੈ।

ਤੁਹਾਡੀ ਸੇਵਾ ਲਈ ਤੁਹਾਡਾ ਧੰਨਵਾਦ

Dean C. Logan, ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਵੱਲੋਂ ਚੋਣ ਕਰਮਚਾਰੀਆਂ ਲਈ ਇੱਕ ਸੰਦੇਸ਼।

ਸਲਾਹਕਾਰ ਨੋਟਿਸ — ਭਵਿੱਖਬਾਣੀ ਬਾਜ਼ਾਰ ਅਤੇ ਚੋਣਾਂ ਦਾ ਕੰਮ

ਯੋਗਤਾ

ਇੱਕ ਵਿਦਿਆਰਥੀ ਚੋਣ ਕਰਮਚਾਰੀ ਵਜੋਂ ਭਾਗ ਲੈਣ ਲਈ, ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਹੇਠਾਂ ਦਿੱਤੀਆਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ:
 
  • ਚੋਣਾਂ ਦੇ ਸਮੇਂ ਤੱਕ ਉਮਰ ਘੱਟੋ-ਘੱਟ 16 ਸਾਲ ਹੋਣੀ ਲਾਜ਼ਮੀ ਹੈ
  • ਕਿਸੇ ਪਬਲਿਕ ਜਾਂ ਪ੍ਰਾਈਵੇਟ ਸੈਕੰਡਰੀ ਸਿੱਖਿਆ ਸੰਸਥਾ (ਹਾਹੀ ਸਕੂਲ) ਵਿੱਚ ਪੜ੍ਹਦੇ ਹੋਣਾ ਲਾਜ਼ਮੀ ਹੈ
  • U.S. ਨਾਗਰਿਕ ਅਤੇ California ਦੇ ਰਜਿਸਟਰਡ ਵੋਟਰ, ਜਾਂ ਕਾਨੂੰਨੀ ਸਥਾਈ ਨਿਵਾਸੀ(ਲੀਗਲ ਪਰਮਾਨੈਂਟ ਰੈਜ਼ੀਡੈਂਟ)
  • ਚੰਗਾ ਅਕਾਦਮਿਕ ਰਿਕਾਰਡ: ਜੀ.ਪੀ.ਏ. 2.5 ਜਾਂ ਇਸ ਤੋਂ ਵੱਧ ਹੋਣਾ ਚਾਹੀਦਾ ਹੈ
  • ਅਧਿਆਪਕ ਅਤੇ ਮਾਤਾ-ਪਿਤਾ ਦੀ ਸਹਿਮਤੀ ਹੋਣੀ ਲਾਜ਼ਮੀ ਹੈ

ਵਿਦਿਆਰਥੀ ਚੋਣ ਕਰਮਚਾਰੀ ਲਈ ਅਰਜ਼ੀ ਦਿਉ 

ਸਭ ਤੋਂ ਪਹਿਲਾਂ, ਸਹਿਮਤੀ ਫਾਰਮ ਨੂੰ ਪੂਰਾ ਭਰਿਆ ਜਾਣਾ ਚਾਹੀਦਾ ਹੈ ਅਤੇ ਇਸ 'ਤੇ ਯੋਗ ਵਿਦਿਆਰਥੀ, ਵਿਦਿਆਰਥੀ ਦੇ ਮਾਤਾ-ਪਿਤਾ ਜਾਂ ਗਾਰਡੀਅਨ, ਅਤੇ ਵਿਦਿਆਰਥੀ ਦੇ ਅਧਿਆਪਕ ਜਾਂ ਕੌਂਸਲਰ ਦੇ ਦਸਤਖਤ ਹੋਣੇ ਲਾਜ਼ਮੀ ਹਨ। ਸਹਿਮਤੀ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ।

ਦੂਜਾ, ਸਹਿਮਤੀ ਫਾਰਮ ਨੂੰ ਔਨਲਾਈਨ ਅਰਜ਼ੀ (ਹੇਠਾਂ ਦਿੱਤੇ ਲਿੰਕ) ਨਾਲ ਨੱਥੀ ਕਰੋ।

ਔਨਲਾਈਨ ਅਰਜ਼ੀ ਨੂੰ ਪੂਰਾ ਕਰੋ:

ਹੁਣੇ ਅਪਲਾਈ ਕਰੋ

ਵਿਦਿਆਰਥੀ ਚੋਣ ਕਰਮਚਾਰੀ ਦੀਆਂ ਜ਼ਿੰਮੇਵਾਰੀਆਂ

  • ਸਿਖਲਾਈ ਵਿੱਚ ਭਾਗ ਲਵੋ
  • ਵੋਟਿੰਗ ਕੇਂਦਰ ਨੂੰ ਖੋਲ੍ਹਣ/ਬੰਦ ਕਰਨ ਵਿੱਚ ਸਹਾਇਤਾ ਕਰੋ
  • ਦਿਨ ਭਰ ਵੋਟਰਾਂ ਦੀ ਮਦਦ ਕਰਨ ਵਿੱਚ ਸਹਾਇਤਾ ਕਰੋ

ਵਿਦਿਆਰਥੀ ਚੋਣ ਕਰਮਚਾਰੀ ਬਣਨ ਦੇ ਲਾਭ

  • ਵੋਟਿੰਗ ਕੇਂਦਰ 'ਤੇ ਸੇਵਾ ਕੀਤੇ ਹਰ ਇੱਕ ਦਿਨ ਲਈ $100 ਕਮਾਓ
  • ਸਾਰੀਆਂ ਸਿਖਲਾਈ ਲੋੜਾਂ ਨੂੰ ਪੂਰਾ ਕਰਨ ਲਈ $80 ਕਮਾਓ
  • ਦੋਭਾਸ਼ੀ ਚੋਣ ਕਰਮਚਾਰੀ ਜੋ ਕੋਈ ਯੋਗ ਭਾਸ਼ਾ ਬੋਲਦੇ ਹਨ, ਉਹਨਾਂ ਨੂੰ $100 ਦਾ ਸਟਾਈਪੈਂਡ ਮਿਲੇਗਾ। (ਹੇਠਾਂ ਦਿੱਤੀਆਂ ਭਾਸ਼ਾਵਾਂ ਦੀ ਸੂਚੀ ਦੇਖੋ।)
  • ਸਮੁਦਾਇਕ ਸੇਵਾ ਜਾਂ ਸਰਵਿਸ ਲਰਨਿੰਗ ਕ੍ਰੈਡਿਟ ਕਮਾਓ
  • ਵਿਦਿਆਰਥੀ ਚੋਣ ਕਰਮਚਾਰੀਆਂ ਨੂੰ ਉਹਨਾਂ ਦੀ ਚੋਣ ਸੇਵਾ ਵਾਲੇ ਦਿਨ ਸਕੂਲ ਤੋਂ ਮਨਜ਼ੂਰਸ਼ੁਦਾ ਗੈਰ-ਹਾਜ਼ਰੀ ਮਿਲੇਗੀ।
  • ਲੋਕਤੰਤਰੀ ਪ੍ਰਕਿਰਿਆ ਨੂੰ ਨੇੜੇ ਤੋਂ ਦੇਖਣ ਅਤੇ ਸਿੱਖਣ ਦਾ ਇੱਕ ਸ਼ਾਨਦਾਰ ਮੌਕਾ
  • ਕਾਲਜ/ਸਕਾਲਰਸ਼ਿਪ ਅਪਲੀਕੇਸ਼ਨਾਂ ਅਤੇ ਰੇਜ਼ਿਊਮੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ

ਕੀ ਤੁਸੀਂ ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚੋਂ ਕੋਈ ਵੀ ਭਾਸ਼ਾ ਬੋਲਦੇ ਹੋ? ਜੇਕਰ ਹਾਂ, ਤਾਂ ਤੁਸੀਂ ਇੱਕ ਵਿਦਿਆਰਥੀ ਚੋਣ ਕਰਮਚਾਰੀ ਵਜੋਂ ਸੇਵਾ ਕਰਕੇ $100 ਦਾ ਦੋਭਾਸ਼ੀ ਸਟਾਈਪੈਂਡ ਕਮਾ ਸਕਦੇ ਹੋ!

  • ਅਰਮੀਨੀਆਈ
  • ਬੰਗਾਲੀ
  • ਬਰਮੀ
  • ਚੀਨੀ
  • ਫਾਰਸੀ
  • ਗੁਜਰਾਤੀ
  • ਹਿੰਦੀ
  • ਹਮੋਂਗ
  • ਇੰਡੋਨੇਸ਼ੀਆਈ
  • ਜਾਪਾਨੀ
  • ਖਮੇਰ / ਕੰਬੋਡੀਅਨ
  • ਕੋਰੀਆਈ
  • ਲਾਓ
  • ਮੰਗੋਲੀਆਈ
  • ਨੇਪਾਲੀ
  • ਪੰਜਾਬੀ
  • ਰੂਸੀ
  • ਸਪੈਨਿਸ਼
  • ਤਾਗਾਲੋਗ / ਫਿਲੀਪੀਨੋ
  • ਤੇਲਗੂ
  • ਥਾਈ
  • ਉਰਦੂ
  • ਵੀਅਤਨਾਮੀ

*$100 ਦਾ ਦੋਭਾਸ਼ੀ  ਚੋਣ ਕਰਮਚਾਰੀ ਸਟਾਈਪੈਂਡ ਪ੍ਰਾਪਤ ਕਰਨ ਲਈ, ਤੁਹਾਨੂੰ ਆਪਣੀ ਪੂਰੀ ਡਿਊਟੀ ਨਿਭਾਉਣੀ ਪਵੇਗੀ।

W2 ਰਿਪੋਰਟਿੰਗ ਅਤੇ IRS ਟੈਕਸ ਲੋੜਾਂ

ਵਿਦਿਆਰਥੀ ਚੋਣ ਕਰਮਚਾਰੀ ਟੈਕਸ ਰਿਪੋਰਟਿੰਗ ਜਾਣਕਾਰੀ

ਸਰੋਤ

ਵਿਦਿਆਰਥੀ ਚੋਣ ਕਰਮਚਾਰੀ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, ਸਾਨੂੰ (213) 374-3869 'ਤੇ ਕਾਲ ਕਰੋ ਜਾਂ ਸਾਨੂੰ ਇੱਥੇ ਈਮੇਲ ਕਰੋ: studentelectionworker@rrcc.lacounty.gov.

ਕਾਉਂਟੀ ਚੋਣ ਕਰਮਚਾਰੀ ਸੌਫਟਵੇਅਰ ਕੰਟਰੈਕਟ: Konnech, Inc. ਦੁਆਰਾ PollChief ਸੌਫਟਵੇਅਰ

ਦੇਖੋ: L.A. ਕਾਉਂਟੀ ਵਿੱਚ ਇੱਕ ਵਿਦਿਆਰਥੀ ਚੋਣ ਕਰਮਚਾਰੀ ਕਿਵੇਂ ਬਣਨਾ ਹੈ।

ASL (ਅਮੈਰੀਕਨ ਸਾਈਨ ਲੈਂਗੂਏਜ) ਵਿੱਚ L.A. ਕਾਉਂਟੀ ਚੋਣ ਦਿਵਿਆਂਗਤਾ ਸਿਖਲਾਈ ਵੀਡੀਓ ਦੇਖੋ।

ਬਹੁ-ਭਾਸ਼ਾਈ ਸਬਟਾਈਟਲਾਂ ਵਿੱਚ L.A. ਕਾਉਂਟੀ ਚੋਣ ਦਿਵਿਆਂਗਤਾ ਸਿਖਲਾਈ ਵੀਡੀਓ ਦੇਖੋ (ਸਾਰੀਆਂ ਉਪਲਬਧ ਭਾਸ਼ਾਵਾਂ ਲਈ ਸੈਟਿੰਗਾਂ ਦੇਖੋ)।

ਚੋਣ ਕਰਮਚਾਰੀਆਂ ਦੀ ਸਿਖਲਾਈ ਲਈ ਗੈਰ-ਟਕਰਾਅ ਵਾਲੀਆਂ ਤਕਨੀਕਾਂ

Icon - Close