Skip to Content

ਸ਼ਰਤੀਆ ਵੋਟਰ ਰਜਿਸਟ੍ਰੇਸ਼ਨ

Conditional Voter Registration

ਯੋਗ Los Angeles ਕਾਊਂਟੀ ਦੇ ਵਸਨੀਕ ਜੋ ਚੋਣਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ ਤੋਂ ਖੁੰਝ ਜਾਂਦੇ ਹਨ, ਉਹ ਅਜੇ ਵੀ L.A. ਕਾਊਂਟੀ ਦੇ ਕਿਸੇ ਵੀ ਵੋਟ ਸੈਂਟਰ ਵਿਖੇ ਵੋਟ ਪਾ ਸਕਦੇ ਹਨ। California ਦੇ ਚੋਣ ਕਾਨੂੰਨ ਤਹਿਤ, ਸ਼ਰਤੀਆ ਵੋਟਰ ਰਜਿਸਟ੍ਰੇਸ਼ਨ (CVR) ਸੰਭਾਵੀ ਵੋਟਰਾਂ ਨੂੰ ਸ਼ਰਤਾਂ ਅਧੀਨ ਰਜਿਸਟਰ ਕਰਨ ਅਤੇ ਆਪਣੀ ਵੋਟ ਪਾਉਣ ਦੀ ਆਗਿਆ ਦਿੰਦੀ ਹੈ।

ਇਹ ਕਿਵੇਂ ਕੰਮ ਕਰਦਾ ਹੈ:

  • ਕੋਈ ਵੀ ਯੋਗ ਵੋਟਰ 11 ਦਿਨਾਂ ਦੀ ਵੋਟਿੰਗ ਮਿਆਦ ਦੇ ਦੌਰਾਨ ਕਾਉਂਟੀ ਦੇ ਕਿਸੇ ਵੀ ਵੋਟ ਸੈਂਟਰ 'ਤੇ ਜਾ ਸਕਦਾ ਹੈ।
  • ਵੋਟ ਸੈਂਟਰ ਵਿਖੇ ਪਹੁੰਚਣ ਤੋਂ ਬਾਅਦ, ਯੋਗ ਵੋਟਰ CVR ਅਰਜ਼ੀ ਭਰੇਗਾ।
  • ਫਿਰ ਵੋਟਰ ਨੂੰ ਇੱਕ CVR ਬੈਲਟ ਦਿੱਤੀ ਜਾਂਦੀ ਹੈ ਜਿਸ ਨੂੰ ਉਹ ਨਵੇਂ ਪੂਰੀ ਤਰ੍ਹਾਂ ਪਹੁੰਚਯੋਗ ਬੈਲਟ ਮਾਰਕਿੰਗ ਡਿਵਾਈਸ ਕੋਲ ਲੈ ਜਾਂਦਾ ਹੈ।
  • ਵੋਟਰ ਵੱਲੋਂ ਆਪਣੀ ਬੈਲਟ ਨੂੰ ਪੜ੍ਹਨ ਅਤੇ ਉਸ 'ਤੇ ਆਪਣੀਆਂ ਚੋਣਾਂ ਦਾ ਨਿਸ਼ਾਨ ਲਗਾਉਣ ਦਾ ਤਜਰਬਾ ਪਹਿਲਾਂ ਵਾਂਗ ਹੀ ਹੋਵੇਗਾ। ਹਾਲਾਂਕਿ ਕਾਗਜ਼ੀ ਬੈਲਟ ਪ੍ਰਿੰਟ ਕਰਨ ਤੋਂ ਬਾਅਦ ਵੋਟਰ ਨੂੰ ਇਸਨੂੰ ਚੋਣ ਕਰਮਚਾਰੀ ਕੋਲ ਵਾਪਸ ਜਮ੍ਹਾਂ ਕਰਵਾਉਣ ਲਈ ਕਿਹਾ ਜਾਵੇਗਾ।
  • ਜਿਵੇਂ ਹੀ CVR ਅਰਜ਼ੀ ਦੀ ਪੁਸ਼ਟੀ ਹੋ ਜਾਂਦੀ ਹੈ, ਵੋਟਰ ਦੀ ਬੈਲਟ ਦੀ ਗਿਣਤੀ ਕੀਤੀ ਜਾਵੇਗੀ ਅਤੇ ਉਸ ਦੀ ਵੋਟਰ ਰਜਿਸਟ੍ਰੇਸ਼ਨ ਸਰਗਰਮ ਹੋ ਜਾਵੇਗੀ।
  • ਵੋਟਰ ਫਿਰ ਭਵਿੱਖ ਵਿੱਚ ਹੋਣ ਵਾਲੀਆਂ ਕਿਸੇ ਵੀ ਚੋਣਾਂ ਵਿੱਚ ਵੋਟ ਪਾ ਸਕਦਾ ਹੈ ਜਿਨ੍ਹਾਂ ਵਿੱਚ ਹਿੱਸਾ ਲੈਣ ਲਈ ਉਹ ਯੋਗ ਹੈ।

ਰਿਮੋਟ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ

ਰਿਮੋਟ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਕੀ ਹੈ?

ਰਿਮੋਟ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਕੁਝ ਵੋਟਰਾਂ ਨੂੰ, ਜੋ ਚੋਣਾਂ ਤੋਂ 15 ਦਿਨ ਪਹਿਲਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਤੱਕ ਰਜਿਸਟਰ ਨਹੀਂ ਹਨ, ਚੋਣਾਂ ਤੋਂ 14 ਦਿਨ ਪਹਿਲਾਂ ਤੋਂ ਰਿਮੋਟ ਤਰੀਕੇ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਆਰਜ਼ੀ ਬੈਲਟ ਭਰਨ ਦੀ ਇਜਾਜ਼ਤ ਦਿੰਦੀ ਹੈ।

ਕੀ ਮੈਂ ਰਿਮੋਟ ਤਰੀਕੇ ਨਾਲ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਦੇ ਯੋਗ ਹਾਂ?

ਮਿਲਟਰੀ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਨੂੰ ਰਿਮੋਟ ਤਰੀਕੇ ਨਾਲ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਪੂਰੀ ਕਰਨ ਅਤੇ ਆਰਜ਼ੀ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਹੈ। ਇਹ ਸੇਵਾ ਉਪਰੋਕਤ ਸ਼੍ਰੇਣੀਆਂ ਦੇ ਉਨ੍ਹਾਂ ਵੋਟਰਾਂ ਲਈ ਹੈ ਜੋ ਰਜਿਸਟਰਡ ਨਹੀਂ ਹਨ ਅਤੇ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਦੀ ਮਿਆਦ ਦੌਰਾਨ ਕਿਸੇ ਵੋਟ ਸੈਂਟਰ ਵਿੱਚ ਜਾਣ ਦੇ ਯੋਗ ਨਹੀਂ ਹਨ। ਜੇ ਤੁਸੀਂ ਇਸ ਸਮੇਂ ਰਜਿਸਟਰਡ ਵੋਟਰ ਹੋ, ਤਾਂ ਤੁਹਾਨੂੰ ਇਸ ਸੇਵਾ ਦੀ ਲੋੜ ਨਹੀਂ ਹੈ ਅਤੇ ਤੁਸੀਂ lavote.gov/ravbm 'ਤੇ ਜਾ ਕੇ ਰਿਮੋਟ ਪਹੁੰਚਯੋਗ ਡਾਕ ਰਾਹੀਂ ਵੋਟ ਪਾਉਣ ਵਾਲੀ ਬੈਲਟ ਦੀ ਵਰਤੋਂ ਕਰ ਸਕਦੇ ਹੋ।

ਰਿਮੋਟ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਕਦਮ

ਕਦਮ 1: ਆਪਣੀ ਰਜਿਸਟਰੇਸ਼ਨ ਦੀ ਤਸਦੀਕ ਕਰੋ

ਜੇ ਤੁਸੀਂ ਪਹਿਲਾਂ ਹੀ ਰਜਿਸਟਰਡ ਵੋਟਰ ਹੋ, ਤਾਂ ਤੁਹਾਨੂੰ ਇਸ ਸੇਵਾ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੀ ਰਜਿਸਟਰੇਸ਼ਨ ਦੀ ਪੁਸ਼ਟੀ ਕਰਨ ਲਈ ਇੱਥੇ ਕਲਿੱਕ ਕਰੋ। ਜੇ ਤੁਸੀਂ ਰਜਿਸਟਰਡ ਹੋ, ਤਾਂ ਤੁਸੀਂ ਆਮ ਤੌਰ 'ਤੇ ਡਾਕ ਰਾਹੀਂ, ਵਿਅਕਤੀਗਤ ਤੌਰ 'ਤੇ ਜਾਂ ਰਿਮੋਟ ਪਹੁੰਚਯੋਗ ਡਾਕ-ਰਾਹੀਂ-ਮਤਦਾਨ (RAVBM) ਬੈਲਟ ਦੀ ਵਰਤੋਂ ਕਰਕੇ ਵੋਟ ਪਾ ਸਕਦੇ ਹੋ ਅਤੇ ਹੇਠਾਂ ਦਿੱਤੇ ਬਾਕੀ ਕਦਮਾਂ ਨੂੰ ਛੱਡ ਸਕਦੇ ਹੋ।

ਕਦਮ 2: ਆਨਲਾਈਨ ਰਜਿਸਟਰ ਕਰੋ

  • ਔਨਲਾਈਨ ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ। ਕਿਰਪਾ ਕਰਕੇ ਤੁਹਾਨੂੰ ਪ੍ਰਦਾਨ ਕੀਤਾ ਗਿਆ ਰਜਿਸਟਰੇਸ਼ਨ ਨੰਬਰ ਲਿਖ ਲਓ, ਜੋ ਤੁਹਾਡੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਸਾਡੀ ਮਦਦ ਕਰੇਗਾ।
  • ਜੇ ਤੁਹਾਡੇ ਕੋਲ California ਡਰਾਈਵਰ ਲਾਇਸੈਂਸ ਜਾਂ ਪਛਾਣ ਪੱਤਰ(ID) ਨਹੀਂ ਹੈ ਤਾਂ ਤੁਹਾਨੂੰ ਰਜਿਸਟਰੇਸ਼ਨ ਫਾਰਮ ਪ੍ਰਿੰਟ ਕਰਨਾ, ਉਸ 'ਤੇ ਦਸਤਖ਼ਤ ਕਰਨੇ ਅਤੇ ਇਸਨੂੰ ਡਾਕ ਰਾਹੀਂ ਭੇਜਣਾ ਪਵੇਗਾ।
  • ਤੁਹਾਨੂੰ ਰਜਿਸਟ੍ਰੇਸ਼ਨ ਫਾਰਮ ਵਿੱਚ ਆਪਣਾ ਈਮੇਲ ਪਤਾ ਲਾਜ਼ਮੀ ਤੌਰ 'ਤੇ ਦਰਜ ਕਰਨਾ ਚਾਹੀਦਾ ਹੈ
  • ਜੇ ਤੁਸੀਂ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਲੋੜੀਂਦਾ ਪਛਾਣ ਪੱਤਰ ਪੇਸ਼ ਨਹੀਂ ਕਰਦੇ, ਤਾਂ ਹੋ ਸਕਦਾ ਹੈ ਕਿ ਤੁਸੀਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਹੋਵੋ ਅਤੇ ਤੁਹਾਨੂੰ ਰਿਹਾਇਸ਼ ਦਾ ਸਬੂਤ ਦੇਣਾ ਪਵੇ।

ਕਦਮ 3: ਸਾਡੇ ਦਫਤਰ ਨੂੰ ਸੂਚਿਤ ਕਰੋ ਕਿ ਤੁਸੀਂ ਰਿਮੋਟ ਕੰਡੀਸ਼ਨਲ ਵੋਟਰ ਰਜਿਸਟ੍ਰੇਸ਼ਨ ਦੀ ਵਰਤੋਂ ਕਰਕੇ ਆਰਜ਼ੀ ਬੈਲਟ ਨੂੰ ਵੋਟ ਪਾਉਣਾ ਚਾਹੁੰਦੇ ਹੋ

ਰਾਜ ਦੇ ਨਿਯਮਾਂ ਅਨੁਸਾਰ, ਸਾਡੇ ਦਫ਼ਤਰ ਵੱਲੋਂ ਤੁਹਾਡੀ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਰਿਮੋਟ ਤਰੀਕੇ ਨਾਲ ਪੂਰੀ ਕਰਨ ਲਈ, ਤੁਹਾਨੂੰ ਸਾਨੂੰ ਸੂਚਿਤ ਕਰਨਾ ਲਾਜ਼ਮੀ ਹੈ। ਇਸ ਸੇਵਾ ਦੀ ਵਰਤੋਂ ਕਰਨ ਦੀ ਇੱਛਾ ਬਾਰੇ ਸਾਡੇ ਦਫ਼ਤਰ ਨੂੰ ਸੂਚਿਤ ਕਰਨ ਲਈ ਇੱਥੇ ਕਲਿੱਕ ਕਰੋ।

ਕਦਮ 4: ਰਿਮੋਟ ਤਰੀਕੇ ਨਾਲ ਬੈਲਟ 'ਤੇ ਵੋਟ ਪਾਓ

ਜਦੋਂ ਤੁਸੀਂ ਸਾਨੂੰ ਸੂਚਿਤ ਕਰ ਦਿੰਦੇ ਹੋ ਕਿ ਤੁਸੀਂ ਰਿਮੋਟ ਸ਼ਰਤੀਆ ਵੋਟਰ ਰਜਿਸਟ੍ਰੇਸ਼ਨ ਰਾਹੀਂ ਆਰਜ਼ੀ ਬੈਲਟ 'ਤੇ ਵੋਟ ਪਾਉਣਾ ਚਾਹੁੰਦੇ ਹੋ, ਤਾਂ ਸਾਡਾ ਦਫ਼ਤਰ ਤੁਹਾਡੇ ਨਾਲ ਸੰਪਰਕ ਕਰੇਗਾ। ਅਸੀਂ ਤੁਹਾਨੂੰ ਹਦਾਇਤਾਂ ਪ੍ਰਦਾਨ ਕਰਾਂਗੇ, ਜਿਨ੍ਹਾਂ ਵਿੱਚ ਰਿਮੋਟ ਪਹੁੰਚਯੋਗ ਡਾਕ ਰਾਹੀਂ ਵੋਟ ਪਾਉਣ ਵਾਲੀ ਬੈਲਟ ਨੂੰ ਪੂਰਾ ਕਰਨ ਦਾ ਤਰੀਕਾ ਵੀ ਸ਼ਾਮਲ ਹੋਵੇਗਾ।

Icon - Close