3 ਨਵੰਬਰ 2026 ਆਮ ਚੋਣ
ਇਸ ਚੋਣ ਵਿੱਚ ਸੁਰੱਖਿਅਤ ਅਤੇ ਸੁਵਿਧਾਜਨਕ ਵੋਟਿੰਗ 24 ਅਕਤੂਬਰ, ਸ਼ਨੀਵਾਰ ਤੋਂ ਸ਼ੁਰੂ ਹੋਵੇਗੀ।
ਦਿਨ ਅਤੇ ਸਮਾਂ
- 24 ਅਕਤੂਬਰ – 2 ਨਵੰਬਰ: ਸਵੇਰੇ 10 ਵਜੇ – ਸ਼ਾਮ 7 ਵਜੇ
- ਚੋਣ ਵਾਲਾ ਦਿਨ, 3 ਨਵੰਬਰ: ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ
ਵੋਟ ਸੈਂਟਰ ਦੀ ਖੋਜ ਕਰੋ
ਵੋਟ ਸੈਂਟਰ ਦੀ ਜਾਣਕਾਰੀ
Los Angeles ਕਾਉਂਟੀ ਦੇ ਵੋਟਰਾਂ ਕੋਲ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਵੋਟ ਸੈਂਟਰ ਵਿੱਚ ਵਿਅਕਤੀਗਤ ਤੌਰ 'ਤੇ ਆਪਣੀ ਵੋਟ ਪਾਉਣ ਦਾ ਵਿਕਲਪ ਹੈ।
ਵੋਟ ਸੈਂਟਰ ਵੋਟਿੰਗ ਨੂੰ ਸੁਰੱਖਿਅਤ, ਅਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਆਧੁਨਿਕ ਵਿਸ਼ੇਸ਼ਤਾਵਾਂ ਪ੍ਰਦਾਨ ਕਰਦੇ ਹਨ। ਵੋਟ ਸੈਂਟਰ ਡਾਕ ਰਾਹੀਂ ਵੋਟ ਪਾਉਣ ਵਾਲੇ ਬੈਲਟ ਨੂੰ ਜਮ੍ਹਾਂ ਕਰਵਾਉਣ ਲਈ ਡ੍ਰੌਪ ਬਾਕਸ ਸਥਾਨ ਵਜੋਂ ਵੀ ਕੰਮ ਕਰਦੇ ਹਨ—ਉਡੀਕ ਕਰਨ ਦੀ ਕੋਈ ਲੋੜ ਨਹੀਂ, ਆਪਣਾ ਭਰਿਆ ਹੋਇਆ ਬੈਲਟ ਸਿੱਧਾ ਸਾਹਮਣੇ ਦਿੱਤੇ ਡ੍ਰੌਪ ਬਾਕਸ ਵਿੱਚ ਜਮ੍ਹਾਂ ਕਰਵਾਓ।
Norwalk ਹੈੱਡਕੁਆਰਟਰ ਵਿਖੇ ਅਗਾਊਂ ਵੋਟਿੰਗ
Norwalk ਹੈੱਡਕੁਆਰਟਰ ਹਰ ਚੋਣ ਤੋਂ 29 ਦਿਨ ਪਹਿਲਾਂ ਤੋਂ ਅਗਾਊਂ ਵੋਟਿੰਗ ਲਈ ਉਪਲਬਧ ਹੁੰਦਾ ਹੈ।
ਵੋਟਰ ਵਿਅਕਤੀਗਤ ਤੌਰ ’ਤੇ ਜਾ ਸਕਦੇ ਹਨ ਜਾਂ ਇਮਾਰਤ ਦੇ ਉੱਤਰੀ ਪਾਸੇ ਸਥਿਤ ਬੈਲਟ ਡ੍ਰੌਪ ਬਾਕਸ ਦੀ ਵਰਤੋਂ ਕਰ ਸਕਦੇ ਹਨ।
Norwalk ਹੈੱਡਕੁਆਰਟਰ
12400 Imperial Highway, ਕਮਰਾ 3002
Norwalk, CA 90650
ਦਿਨ ਅਤੇ ਸਮਾਂ
ਸੋਮਵਾਰ-ਸ਼ੁੱਕਰਵਾਰ (ਛੁੱਟੀਆਂ ਨੂੰ ਛੱਡ ਕੇ)
ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ
ਵੋਟ ਸੈਂਟਰ ਵਿਖੇ ਆਪਣਾ ਚੈੱਕ-ਇਨ ਤੇਜ਼ ਕਰੋ
ਆਪਣਾ ਤੁਰੰਤ ਚੈੱਕ-ਇਨ ਕੋਡ ਨੂੰ ਸਕੈਨ ਕਰਕੇ ਵੋਟ ਕੇਂਦਰ ’ਤੇ ਚੈੱਕ-ਇਨ ਕਰਨ ਵਿੱਚ ਲੱਗਣ ਵਾਲਾ ਸਮਾਂ ਘਟਾਓ।
ਤੁਹਾਡੀ ਨਿੱਜੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, ਤੁਹਾਡਾ ਵਿਲੱਖਣ ਚੈੱਕ-ਇਨ ਕੋਡ (ਬਾਰਕੋਡ) ਤੁਹਾਡੀ ਰਜਿਸਟਰੇਸ਼ਨ ਜਾਣਕਾਰੀ ਦੇ ਅਧੀਨ ਦਿਖਾਈ ਦੇਵੇਗਾ। ਤੁਰੰਤ ਚੈੱਕ ਇਨ ਕਰਨ ਲਈ ਵੋਟ ਸੈਂਟਰ 'ਤੇ ਹੋਣ 'ਤੇ ਚੋਣ ਕਰਮਚਾਰੀ ਨੂੰ ਆਪਣਾ ਕੋਡ ਦਿਖਾਓ।
ਤੁਹਾਡਾ ਤੁਰੰਤ ਚੈੱਕ-ਇਨ ਕੋਡ ਤੁਹਾਡੇ ਮੇਲ ਕੀਤੇ ਨਮੂਨੇ ਬੈਲਟ ਅਤੇ ਵੋਟ ਸੈਂਟਰ ਪੋਸਟਕਾਰਡ 'ਤੇ ਵੀ ਛਾਪਿਆ ਜਾਂਦਾ ਹੈ। ਤੁਸੀਂ ਉਨ੍ਹਾਂ ਵਿੱਚੋਂ ਕਿਸੇ ਵੀ ਪ੍ਰਿੰਟ ਕੀਤੀ ਕਾਪੀ ਨੂੰ ਵੋਟ ਸੈਂਟਰ ਵਿੱਚ ਵੀ ਲੈ ਜਾ ਸਕਦੇ ਹੋ।
ਚੋਣ ਪ੍ਰਚਾਰ 'ਤੇ ਪਾਬੰਦੀ!
ਉਲੰਘਣਾਵਾਂ ਦਾ ਸਿੱਟਾ ਜੁਰਮਾਨੇ ਅਤੇ/ਜਾਂ ਕੈਦ ਦੇ ਰੂਪ ਵਿੱਚ ਨਿਕਲ ਸਕਦਾ ਹੈ
ਕਿੱਥੇ?
- ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਕਿਸੇ ਵਿਅਕਤੀ ਦੇ ਬਿਲਕੁਲ ਨੇੜਲੇ ਇਲਾਕੇ ਵਿੱਚ ਜਾਂ ਕਿਸੇ ਪੋਲਿੰਗ ਸਥਾਨ, ਕਰਬਸਾਈਡ ਵੋਟਿੰਗ ਸਥਾਨ ਜਾਂ ਬੈਲਟ ਡ੍ਰੌਪ ਬਾਕਸ ਦੇ ਪ੍ਰਵੇਸ਼ ਦੁਆਰ ਤੋਂ 100 ਫੁੱਟ ਦੇ ਅੰਦਰ, ਹੇਠ ਲਿਖੀਆਂ ਗਤੀਵਿਧੀਆਂ ਦੀ ਮਨਾਹੀ ਹਨ।
ਕਿਹੜੀਆਂ ਸਰਗਰਮੀਆਂ ਦੀ ਮਨਾਹੀ ਹੈ?
- ਕਿਸੇ ਵੀ ਵਿਅਕਤੀ ਨੂੰ ਉਮੀਦਵਾਰ ਜਾਂ ਬੈਲਟ ਮਤੇ ਦੇ ਪੱਖ ਜਾਂ ਵਿਰੋਧ ਵਿੱਚ ਵੋਟ ਪਾਉਣ ਲਈ ਨਾ ਕਹੋ।
- ਕਿਸੇ ਉਮੀਦਵਾਰ ਦਾ ਨਾਮ, ਚਿੱਤਰ ਜਾਂ ਲੋਗੋ ਪ੍ਰਦਰਸ਼ਤ ਨਾ ਕਰੋ।
- ਕਿਸੇ ਵੀ ਬੈਲਟ ਡ੍ਰੌਪ ਬਾਕਸ ਤੱਕ ਪਹੁੰਚ ਵਿੱਚ ਰੁਕਾਵਟ ਨਾ ਪਾਓ ਅਤੇ ਨਾ ਹੀ ਉਸ ਦੇ ਨੇੜੇ ਬਿਨਾਂ ਕਿਸੇ ਉਦੇਸ਼ ਦੇ ਖੜ੍ਹੇ ਰਹੋ।
- ਕਿਸੇ ਵੀ ਪੋਲਿੰਗ ਸਥਾਨ, ਵੋਟ ਸੈਂਟਰ ਜਾਂ ਬੈਲਟ ਡ੍ਰੌਪ ਬਾਕਸ ਦੇ ਨੇੜੇ ਕਿਸੇ ਉਮੀਦਵਾਰ ਜਾਂ ਬੈਲਟ ਮਤੇ ਦੇ ਹੱਕ ਵਿੱਚ ਜਾਂ ਵਿਰੁੱਧ ਕੋਈ ਵੀ ਸਮੱਗਰੀ ਜਾਂ ਸੁਣਨਯੋਗ ਜਾਣਕਾਰੀ ਪ੍ਰਦਾਨ ਨਾ ਕਰੋ।
-
ਕੋਈ ਵੀ ਪਟੀਸ਼ਨ ਸਰਕੂਲੇਟ ਨਾ ਕਰੋ, ਜਿਸ ਵਿੱਚ ਪਹਿਲਕਦਮੀਆਂ, ਰਾਇਸ਼ੁਮਾਰੀ, ਰੀਕਾਲ, ਜਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸ਼ਾਮਲ ਹਨ।
- ਕਿਸੇ ਵੀ ਅਜਿਹੇ ਕੱਪੜੇ (ਟੋਪੀਆਂ, ਕਮੀਜ਼ਾਂ, ਚਿੰਨ੍ਹਾਂ, ਬਟਨਾਂ, ਸਟਿੱਕਰਾਂ) ਨੂੰ ਨਾ ਵੰਡੋ, ਪ੍ਰਦਰਸ਼ਤ ਨਾ ਕਰੋ ਜਾਂ ਨਾ ਪਹਿਨੋ ਜਿਸ ਵਿੱਚ ਕਿਸੇ ਉਮੀਦਵਾਰ ਦਾ ਨਾਮ, ਚਿੱਤਰ, ਲੋਗੋ, ਅਤੇ/ਜਾਂ ਕਿਸੇ ਉਮੀਦਵਾਰ ਜਾਂ ਬੈਲਟ ਉਪਾਅ ਦਾ ਸਮਰਥਨ ਜਾਂ ਵਿਰੋਧ ਸ਼ਾਮਲ ਹੋਵੇ।
- ਕਿਸੇ ਵੋਟਰ ਦੀ ਵੋਟ ਪਾਉਣ ਦੀ ਯੋਗਤਾ ਬਾਰੇ ਜਾਣਕਾਰੀ ਨਾ ਦਿਖਾਓ ਜਾਂ ਕਿਸੇ ਵੋਟਰ ਨਾਲ ਇਸ ਬਾਰੇ ਗੱਲ ਨਾ ਕਰੋ।
- ਉਪਰੋਕਤ ਸੰਖੇਪ ਵਿੱਚ ਦੱਸੀਆਂ ਗਈਆਂ ਚੋਣ ਮਨਾਹੀਆਂ California ਚੋਣ ਕੋਡ ਦੇ ਡਿਵੀਜ਼ਨ 18 ਦੇ ਅਧਿਆਇ 4 ਦੇ ਆਰਟੀਕਲ 7 ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ।
ਵੋਟਿੰਗ ਪ੍ਰਕਿਰਿਆ ਨੂੰ ਭ੍ਰਿਸ਼ਟ ਕਰਨ ਦੀ ਮਨਾਹੀ ਹੈ!
ਉਲੰਘਣਾਵਾਂ ਦਾ ਸਿੱਟਾ ਜੁਰਮਾਨੇ ਅਤੇ/ਜਾਂ ਕੈਦ ਦੇ ਰੂਪ ਵਿੱਚ ਨਿਕਲ ਸਕਦਾ ਹੈ
ਕਿਹੜੀਆਂ ਗਤੀਵਿਧੀਆਂ ਦੀ ਮਨਾਹੀ ਹੈ?
- ਚੋਣ ਧੋਖਾਧੜੀ ਨਾ ਕਰੋ ਅਤੇ ਨਾ ਹੀ ਕਰਨ ਦੀ ਕੋਸ਼ਿਸ਼ ਕਰੋ।
- ਕਿਸੇ ਵਿਅਕਤੀ ਨੂੰ ਵੋਟ ਪਾਉਣ ਜਾਂ ਵੋਟ ਨਾ ਪਾਉਣ ਲਈ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਜਾਂ ਰਿਸ਼ਵਤ ਨਾ ਦਿਓ, ਨਾ ਹੀ ਕਿਸੇ ਵੀ ਤਰੀਕੇ ਨਾਲ ਉਸ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਜਾਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੋ।
- ਗੈਰ-ਕਾਨੂੰਨੀ ਤਰੀਕੇ ਨਾਲ ਵੋਟ ਨਾ ਪਾਓ।
- ਵੋਟ ਪਾਉਣ ਦਾ ਹੱਕਦਾਰ ਨਾ ਹੋਣ 'ਤੇ ਵੋਟ ਪਾਉਣ ਦੀ ਕੋਸ਼ਿਸ਼ ਨਾ ਕਰੋ ਜਾਂ ਕਿਸੇ ਹੋਰ ਨੂੰ ਵੋਟ ਪਾਉਣ ਲਈ ਸਹਾਇਤਾ ਨਾ ਕਰੋ।
- ਚੋਣ ਪ੍ਰਚਾਰ ਵਿੱਚ ਸ਼ਾਮਲ ਨਾ ਹੋਵੋ; ਪੋਲਿੰਗ ਸਥਾਨ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵਾਲੇ ਵੋਟਰ ਦੀ ਫੋਟੋ ਨਾ ਖਿੱਚੋ ਜਾਂ ਰਿਕਾਰਡ ਕਰੋ; ਜਾਂ ਪ੍ਰਵੇਸ਼ ਕਰਨ, ਬਾਹਰ ਨਿਕਲਣ ਜਾਂ ਪਾਰਕਿੰਗ ਵਿੱਚ ਰੁਕਾਵਟ ਨਾ ਪਾਓ।
- ਕਿਸੇ ਵਿਅਕਤੀ ਦੇ ਵੋਟ ਪਾਉਣ ਦੇ ਅਧਿਕਾਰ ’ਤੇ ਸਵਾਲ ਨਾ ਉਠਾਓ ਅਤੇ ਨਾ ਹੀ ਕਿਸੇ ਵੋਟਰ ਨੂੰ ਵੋਟ ਪਾਉਣ ਤੋਂ ਰੋਕੋ; ਵੋਟ ਪਾਉਣ ਦੀ ਪ੍ਰਕਿਰਿਆ ਵਿੱਚ ਦੇਰੀ ਨਾ ਕਰੋ; ਜਾਂ ਕਿਸੇ ਵਿਅਕਤੀ ਨੂੰ ਗਲਤ ਜਾਣਕਾਰੀ ਦੇ ਕੇ ਇਹ ਨਾ ਦੱਸੋ ਕਿ ਉਹ ਵੋਟ ਪਾਉਣ ਦੇ ਯੋਗ ਨਹੀਂ ਹੈ ਜਾਂ ਉਹ ਵੋਟ ਪਾਉਣ ਲਈ ਰਜਿਸਟਰਡ ਨਹੀਂ ਹੈ।
- ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਾ ਕਰੋ ਕਿ ਕਿਸੇ ਵੋਟਰ ਨੇ ਆਪਣੀ ਵੋਟ ਕਿਸ ਤਰ੍ਹਾਂ ਪਾਈ ਹੈ।
- ਕੁਝ ਅਪਵਾਦਾਂ ਨੂੰ ਛੱਡ ਕੇ, ਕਿਸੇ ਪੋਲਿੰਗ ਸਥਾਨ ਦੇ ਨੇੜੇ-ਤੇੜੇ ਹਥਿਆਰ ਨਾ ਰੱਖੋ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਹਥਿਆਰ ਰੱਖਣ ਲਈ ਵਿਵਸ ਕਰੋ।
- ਕੁਝ ਅਪਵਾਦਾਂ ਨੂੰ ਛੱਡ ਕੇ, ਪੋਲਿੰਗ ਸਥਾਨ ਦੇ ਬਿਲਕੁਲ ਨੇੜੇ ਪੁਲਿਸ ਅਧਿਕਾਰੀ, ਗਾਰਡ ਜਾਂ ਸੁਰੱਖਿਆ ਕਰਮਚਾਰੀ ਦੀ ਵਰਦੀ ਪਹਿਨ ਕੇ ਨਾ ਆਓ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਅਜਿਹੀ ਵਰਦੀ ਪਹਿਨ ਕੇ ਆਉਣ ਲਈ ਕਹੋ ਜਾਂ ਇਸ ਦੀ ਵਿਵਸਥਾ ਕਰੋ।
- ਵੋਟਿੰਗ ਪ੍ਰਣਾਲੀ ਦੇ ਕਿਸੇ ਵੀ ਹਿੱਸੇ ਨਾਲ ਛੇੜਛਾੜ ਜਾਂ ਦਖਲਅੰਦਾਜ਼ੀ ਨਾ ਕਰੋ।
- ਕਿਸੇ ਚੋਣ ਦੇ ਨਤੀਜਿਆਂ ਨਾਲ ਜਾਅਲਸਾਜ਼ੀ, ਨਕਲ ਜਾਂ ਛੇੜਛਾੜ ਨਾ ਕਰੋ।
- ਕਿਸੇ ਚੋਣ ਦੀਆਂ ਰਿਟਰਨਾਂ ਨੂੰ ਨਾ ਬਦਲੋ।
- ਕਿਸੇ ਵੀ ਪੋਲਿੰਗ ਸੂਚੀ, ਅਧਿਕਾਰਿਤ ਬੈਲਟ, ਜਾਂ ਬੈਲਟ ਕੰਟੇਨਰ ਨਾਲ ਛੇੜਛਾੜ ਨਾ ਕਰੋ, ਨਸ਼ਟ ਨਾ ਕਰੋ, ਨਾ ਹੀ ਉਸ ਵਿੱਚ ਕੋਈ ਤਬਦੀਲੀ ਕਰੋ।
- ਕੋਈ ਵੀ ਗੈਰ-ਅਧਿਕਾਰਤ ਬੈਲਟ ਇਕੱਤਰ ਕਰਨ ਵਾਲੇ ਕੰਟੇਨਰ ਨੂੰ ਪ੍ਰਦਰਸ਼ਤ ਨਾ ਕਰੋ ਜੋ ਕਿਸੇ ਵੋਟਰ ਨੂੰ ਇਹ ਵਿਸ਼ਵਾਸ ਕਰਨ ਲਈ ਧੋਖਾ ਦੇ ਸਕਦਾ ਹੈ ਕਿ ਇਹ ਇੱਕ ਅਧਿਕਾਰਤ ਸੰਗ੍ਰਹਿ ਬਾਕਸ ਹੈ।
- ਪਈਆਂ ਵੋਟਾਂ ਦੇ ਨਤੀਜਿਆਂ ਦੀ ਕਾਪੀ ਨਾਲ ਛੇੜਛਾੜ ਨਾ ਕਰੋ ਜਾਂ ਦਖਲ ਨਾ ਦਿਓ।
- ਕਿਸੇ ਅਜਿਹੇ ਵਿਅਕਤੀ ਨੂੰ ਮਜਬੂਰ ਜਾਂ ਧੋਖਾ ਨਾ ਦਿਓ ਜੋ ਪੜ੍ਹ ਨਹੀਂ ਸਕਦਾ ਜਾਂ ਕਿਸੇ ਬਜ਼ੁਰਗ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਜਾਂ ਇਸਦੇ ਵਿਰੁੱਧ ਵੋਟ ਪਾਉਣ ਲਈ ਮਜਬੂਰ ਨਾ ਕਰੋ ਜਾਂ ਧੋਖਾ ਨਾ ਦਿਓ।
- ਜਦ ਤੁਸੀਂ ਚੋਣ ਅਫਸਰ ਨਹੀਂ ਹੋ ਤਾਂ ਇੱਕ ਚੋਣ ਅਫਸਰ ਵਜੋਂ ਕਾਰਜ ਨਾ ਕਰੋ।
- ਮਾਲਕ ਆਪਣੇ ਕਰਮਚਾਰੀ ਨੂੰ ਕੰਮ 'ਤੇ ਮੇਲ ਬੈਲਟ ਦੁਆਰਾ ਆਪਣੀ ਵੋਟ ਲਿਆਉਣ ਦੀ ਮੰਗ ਨਹੀਂ ਕਰ ਸਕਦੇ ਜਾਂ ਨਹੀਂ ਕਹਿ ਸਕਦੇ ਜਾਂ ਆਪਣੇ ਕਰਮਚਾਰੀ ਨੂੰ ਕੰਮ 'ਤੇ ਆਪਣੀ ਵੋਟ ਪਾਉਣ ਲਈ ਨਹੀਂ ਕਹਿ ਸਕਦੇ। ਤਨਖਾਹ ਜਾਂ ਮਜ਼ਦੂਰੀ ਦੀ ਅਦਾਇਗੀ ਦੇ ਸਮੇਂ, ਮਾਲਕ ਉਨ੍ਹਾਂ ਸਮੱਗਰੀਆਂ ਨੂੰ ਨੱਥੀ ਨਹੀਂ ਕਰ ਸਕਦੇ ਜੋ ਉਨ੍ਹਾਂ ਦੇ ਕਰਮਚਾਰੀ ਦੇ ਰਾਜਨੀਤਿਕ ਵਿਚਾਰਾਂ ਜਾਂ ਕਾਰਵਾਈਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ।
- ਪ੍ਰੀਸਿੰਕਟ ਬੋਰਡ ਦੇ ਮੈਂਬਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਕਿ ਕਿਸੇ ਵੋਟਰ ਨੇ ਆਪਣੀ ਵੋਟ ਕਿਸ ਨੂੰ ਜਾਂ ਕਿਸ ਤਰ੍ਹਾਂ ਪਾਈ ਹੈ। ਜੇਕਰ ਇਹ ਜਾਣਕਾਰੀ ਪਤਾ ਲੱਗ ਵੀ ਜਾਵੇ, ਤਾਂ ਉਹ ਇਹ ਨਹੀਂ ਦੱਸ ਸਕਦੇ ਕਿ ਵੋਟਰ ਨੇ ਕਿਸ ਨੂੰ ਜਾਂ ਕਿਸ ਤਰ੍ਹਾਂ ਵੋਟ ਪਾਈ ਹੈ।
- ਉਪਰੋਕਤ ਸੰਖੇਪ ਵਿੱਚ ਵੋਟਿੰਗ ਪ੍ਰਕਿਰਿਆ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਗਤੀਵਿਧੀ 'ਤੇ ਮਨਾਹੀਆਂ California ਚੋਣ ਕੋਡ ਦੇ ਡਿਵੀਜ਼ਨ 18 ਦੇ ਅਧਿਆਇ 6 ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ।
ਇਸ ਜਾਣਕਾਰੀ ਨੂੰ ਪੀਡੀਐਫ ਫਾਰਮੈਟ ਵਿੱਚ ਵੇਖਣ ਜਾਂ ਡਾਊਨਲੋਡ ਕਰਨ ਲਈ, ਇੱਥੇ ਕਲਿੱਕ ਕਰੋ।
ਨਵੇਂ ਬੈਲਟ ਮਾਰਕਿੰਗ ਡੀਵਾਈਸ 'ਤੇ ਵੋਟ ਪਾਉਣ ਦੀ ਵਿਧੀ
ਜੇ ਤੁਹਾਡੇ ਕੋਈ ਸਵਾਲ ਹਨ ਜਾਂ ਜਲਦੀ ਵੋਟ ਪਾਉਣ ਵਿੱਚ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਡੇ ਦਫਤਰ ਨੂੰ 1-800-815-2666 'ਤੇ ਕਾਲ ਕਰੋ ਜਾਂ voterinfo@rrcc.lacounty.gov ਨੂੰ ਈਮੇਲ ਕਰੋ।