ਆਰਜ਼ੀ ਵੋਟਿੰਗ(Provisional Voting)

California ਵਿੱਚ 1984 ਤੋਂ ਆਰਜ਼ੀ ਵੋਟਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਕ ਵਾਰ ਵੋਟ ਪਾਉਣ ਤੋਂ ਬਾਅਦ, ਇੱਕ ਆਰਜ਼ੀ ਬੈਲਟ ਨੂੰ ਇੱਕ ਗੁਲਾਬੀ ਲਿਫਾਫੇ ਵਿੱਚ ਰੱਖ ਕੇ ਅਗਲੀ ਕਾਰਵਾਈ ਲਈ ਸੁਰੱਖਿਅਤ ਕੀਤਾ ਜਾਂਦਾ ਹੈ। ਆਰਜ਼ੀ ਬੈਲਟਾਂ ਦੀ ਗਿਣਤੀ ਚੋਣ ਅਧਿਕਾਰੀਆਂ ਵੱਲੋਂ ਇਹ ਪੁਸ਼ਟੀ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ਕਿ ਵੋਟਰ ਦੀ ਰਜਿਸਟ੍ਰੇਸ਼ਨ ਵੈਧ ਹੈ ਅਤੇ ਵੋਟਰ ਨੇ ਉਸ ਚੋਣ ਵਿੱਚ ਪਹਿਲਾਂ ਹੀ ਵੋਟ ਨਹੀਂ ਪਾਈ ਹੈ।
ਪਿਛਲੇ ਚੋਣ ਰਿਕਾਰਡ ਦਰਸਾਉਂਦੇ ਹਨ ਕਿ ਔਸਤਨ 85-90٪ ਆਰਜ਼ੀ ਬੈਲਟਾਂ ਜਾਇਜ਼ ਹਨ ਅਤੇ ਗਿਣੀਆਂ ਜਾਂਦੀਆਂ ਹਨ।
ਵੋਟਰ ਚੋਣ ਦੇ ਦਿਨ ਤੋਂ 30 ਦਿਨ ਬਾਅਦ ਆਪਣੀ ਆਰਜ਼ੀ ਬੈਲਟ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ
ਆਰਜ਼ੀ ਬੈਲਟ ਰਾਹੀਂ ਵੋਟ ਪਾਉਣ ਵਾਲੇ ਹਰ ਵੋਟਰ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਸ ਦੀ ਬੈਲਟ ਦੀ ਗਿਣਤੀ ਕੀਤੀ ਗਈ ਹੈ ਜਾਂ ਨਹੀਂ ਅਤੇ, ਜੇਕਰ ਉਸ ਦੀ ਬੈਲਟ ਦੀ ਗਿਣਤੀ ਨਹੀਂ ਕੀਤੀ ਗਈ, ਤਾਂ ਉਸ ਨੂੰ ਇਸ ਦਾ ਕਾਰਨ ਜਾਣਨ ਦਾ ਵੀ ਅਧਿਕਾਰ ਹੈ।
- ਵੋਟਰ ਚੋਣ ਤੋਂ 30 ਦਿਨਾਂ ਬਾਅਦ, ਪ੍ਰੋਵਿਜ਼ਨਲ ਬੈਲਟ ਸਟੇਟਸ ਲੁੱਕਅਪ ਟੂਲ ਨਾਲ ਆਪਣੇ ਆਰਜ਼ੀ ਬੈਲਟ ਦੀ ਸਥਿਤੀ ਨੂੰ ਆਨਲਾਇਨ ਚੈੱਕ ਕਰ ਸਕਦੇ ਹਨ। ਆਪਣੀ ਬੈਲਟ ਦੀ ਸਥਿਤੀ ਦੀ ਜਾਂਚ ਕਰਨ ਲਈ ਤੁਹਾਨੂੰ ਹੇਠ ਲਿਖੀ ਜਾਣਕਾਰੀ ਦੀ ਲੋੜ ਹੋਵੇਗੀ:
- ਤੁਹਾਡਾ ਆਖਰੀ ਨਾਮ
- ਤੁਹਾਡੀ ਜਨਮ ਤਾਰੀਖ਼
- ਤੁਹਾਡੇ ਘਰ ਦਾ ਨੰਬਰ (ਕੇਵਲ ਤੁਹਾਡੀ ਰਿਹਾਇਸ਼ ਦੇ ਮਕਾਨ ਨੰਬਰ ਦੀ ਲੋੜ ਹੈ, ਸੜਕ ਦੇ ਨਾਮ ਦੀ ਲੋੜ ਨਹੀਂ ਹੈ)
- ਜਿਨ੍ਹਾਂ ਵੋਟਰਾਂ ਕੋਲ ਕੰਪਿਊਟਰ ਦੀ ਪਹੁੰਚ ਨਹੀਂ ਹੈ, ਉਹ (213) 246-3404 'ਤੇ ਕਾਲ ਕਰ ਸਕਦੇ ਹਨ।
ਆਰਜ਼ੀ ਵੋਟਿੰਗ ਕਦੋਂ ਜ਼ਰੂਰੀ ਹੁੰਦੀ ਹੈ?
- ਜਦੋਂ ਈਪੋਲਬੁੱਕ(ePollbook) ਕਹਿੰਦੀ ਹੈ ਕਿ ਵੋਟਰ ਨੇ ਪਹਿਲਾਂ ਹੀ ਵਿਅਕਤੀਗਤ ਤੌਰ 'ਤੇ ਜਾਂ ਡਾਕ ਰਾਹੀਂ ਵੋਟ ਪਾਈ ਹੈ
- ਜਦੋਂ ਈਪੋਲਬੁੱਕ ਕਹਿੰਦੀ ਹੈ ਕਿ ਵੋਟਰ ਦੀ ਸਥਿਤੀ ਨਿਸ਼ਕਿਰਿਆ ਹੈ ਅਤੇ ਉਹ ਵੋਟਰ ਸਹੁੰ ਚੁੱਕਣ ਤੋਂ ਇਨਕਾਰ ਕਰਦੇ ਹਨ
- ਜਦੋਂ ਈਪੋਲਬੁੱਕ ਕਹਿੰਦੀ ਹੈ ਕਿ ਵੋਟਰ ਕਾਉਂਟੀ ਤੋਂ ਬਾਹਰ ਦਾ ਵੋਟਰ ਹੈ
- ਜਦੋਂ ਈਪੋਲਬੁੱਕ ਵਿੱਚ ਵੋਟਰ ਦੀ ਸਥਿਤੀ “NEW” (ਨਵਾਂ ਵੋਟਰ) ਦਰਸਾਈ ਜਾਂਦੀ ਹੈ ਅਤੇ ਵੋਟਰ ਪਛਾਣ-ਪੱਤਰ(ID) ਪ੍ਰਦਾਨ ਨਹੀਂ ਕਰਦਾ
ਆਰਜ਼ੀ ਵੋਟਿੰਗ ਕਿਉਂ ਜ਼ਰੂਰੀ ਹੈ?
- ਆਰਜ਼ੀ ਵੋਟਿੰਗ ਇਹ ਸੁਨਿਸ਼ਚਿਤ ਕਰਦੀ ਹੈ ਕਿ ਕਿਸੇ ਵੀ ਯੋਗ ਅਤੇ ਸਹੀ ਢੰਗ ਨਾਲ ਰਜਿਸਟਰਡ ਵੋਟਰ ਨੂੰ ਸਿਰਫ਼ ਇਸ ਕਾਰਨ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ ਜੇਕਰ ਕਲੈਰੀਕਲ ਗਲਤੀ, ਪ੍ਰੋਸੈਸਿੰਗ ਦੀ ਗਲਤੀ, ਕੰਪਿਊਟਰ ਦੀ ਸਮੱਸਿਆ ਜਾਂ ਕਿਸੇ ਹੋਰ ਗਲਤੀ ਕਾਰਨ ਉਸ ਦਾ ਨਾਮ ਈਪੋਲਬੁੱਕ ਵਿੱਚ ਮੌਜੂਦ ਨਹੀਂ ਹੈ।
- ਆਰਜ਼ੀ ਵੋਟਿੰਗ ਰਜਿਸਟਰਾਰ-ਰਿਕਾਰਡਰ/ਕਾਉਂਟੀ ਕਲਰਕ ਨੂੰ ਇਹ ਤਸਦੀਕ ਕਰਨ ਦੀ ਯੋਗਤਾ ਦਿੰਦੀ ਹੈ ਕਿ ਕਿਸੇ ਵੀ ਚੋਣ ਵਿੱਚ ਕਿਸੇ ਵੋਟਰ ਨੇ ਗਲਤੀ ਨਾਲ ਦੋ ਵਾਰ ਵੋਟ ਤਾਂ ਨਹੀਂ ਪਾਈ।
- ਇੱਕ ਵੋਟਰ ਕਾਉਂਟੀ ਦੇ ਕਿਸੇ ਵੀ ਵੋਟ ਸੈਂਟਰ 'ਤੇ ਆਰਜ਼ੀ ਬੈਲਟ ਨੂੰ ਵੋਟ ਪਾ ਸਕਦਾ ਹੈ ਜਿਸ ਵਿੱਚ ਉਹ ਵੋਟ ਪਾਉਣ ਲਈ ਰਜਿਸਟਰਡ ਹੈ, ਹਾਲਾਂਕਿ, ਉਸ ਦੀ ਵੋਟ ਵਿੱਚੋਂ ਸਿਰਫ਼ ਉਨ੍ਹਾਂ ਚੋਣ ਮੁਕਾਬਲੇ ਨਾਲ ਸਬੰਧਤ ਵੋਟਾਂ ਦੀ ਗਿਣਤੀ ਵਿੱਚ ਸ਼ਾਮਿਲ ਕੀਤੀ ਜਾਵੇਗੀ ਜਿਨ੍ਹਾਂ ਲਈ ਵੋਟਰ ਵੋਟ ਪਾਉਣ ਦੇ ਯੋਗ ਹੈ।
ਯਾਦ ਰੱਖੋ, ਜੇਕਰ ਤੁਹਾਨੂੰ ਕੋਈ ਸ਼ੱਕ ਹੋਵੇ, ਤਾਂ ਆਰਜ਼ੀ ਤੌਰ ’ਤੇ ਵੋਟ ਪਾਓ। ਵੋਟਰ ਵਜੋਂ ਇਹ ਤੁਹਾਡਾ ਅਧਿਕਾਰ ਹੈ ਕਿ ਪੋਲਿੰਗ ਸਥਾਨ ’ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ, ਫਿਰ ਵੀ ਤੁਸੀਂ ਆਰਜ਼ੀ ਬੈਲਟ ਰਾਹੀਂ ਆਪਣੀ ਵੋਟ ਪਾ ਸਕਦੇ ਹੋ। ਵੋਟਿੰਗ ਦੀ ਪ੍ਰਕਿਰਿਆ ਕਦੇ ਨਹੀਂ ਰੁਕਦੀ, ਅਤੇ ਆਰਜ਼ੀ ਬੈਲਟ ਇਹ ਯਕੀਨੀ ਬਣਾਉਣ ਦਾ ਇੱਕ ਤਰੀਕਾ ਹੈ ਕਿ ਚੋਣ ਵਾਲੇ ਦਿਨ ਸਾਰੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦਾ ਮੌਕਾ ਮਿਲੇ।