Skip to Content

ਭਾਸ਼ਾ ਸੇਵਾਵਾਂ ਪ੍ਰੋਗਰਾਮ

Multilingual Services Program

ਪਿਛੋਕੜ

ਲਾਜ਼ਮੀ ਭਾਸ਼ਾਵਾਂ

Los Angeles ਕਾਊਂਟੀ 23 ਭਾਸ਼ਾਵਾਂ ਵਿੱਚ ਚੋਣਾਂ ਬਾਰੇ ਜਾਣਕਾਰੀ, ਸਮੱਗਰੀ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ। ਚਾਹੇ ਤੁਸੀਂ ਵੋਟ ਕਰਨ ਲਈ ਰਜਿਸਟਰ ਕਰ ਰਹੇ ਹੋ, ਅਨੁਵਾਦ ਕੀਤੇ ਬੈਲਟ ਦੀ ਬੇਨਤੀ ਕਰ ਰਹੇ ਹੋ, ਜਾਂ ਵੋਟ ਕੇਂਦਰ ’ਤੇ ਮਦਦ ਲੱਭ ਰਹੇ ਹੋ, ਸਾਡੇ ਕੋਲ ਹਰ ਕਦਮ ’ਤੇ ਤੁਹਾਡੀ ਸਹਾਇਤਾ ਕਰਨ ਲਈ ਸਰੋਤ ਉਪਲਬਧ ਹਨ। 

1975 ਵਿੱਚ, 1965 ਦੇ ਵੋਟਿੰਗ ਅਧਿਕਾਰ ਐਕਟ (VRA) ਵਿੱਚ ਸੋਧ ਕਰਕੇ ਇਹ ਲਾਜ਼ਮੀ ਕੀਤਾ ਗਿਆ ਸੀ ਕਿ ਭਾਸ਼ਾਈ ਘੱਟ-ਗਿਣਤੀ ਸਮੂਹਾਂ ਨੂੰ ਅਰਥਪੂਰਨ ਢੰਗ ਨਾਲ ਵੋਟ ਪਾਉਣ ਦੇ ਯੋਗ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇ। ਕਾਊਂਟੀ ਨੂੰ ਉਨ੍ਹਾਂ ਭਾਸ਼ਾਈ ਘੱਟ-ਗਿਣਤੀ ਸਮੂਹਾਂ ਲਈ ਮੌਖਿਕ ਭਾਸ਼ਾ ਸਹਾਇਤਾ ਅਤੇ ਅਨੁਵਾਦਿਤ ਲਿਖਤੀ ਚੋਣ ਸਮੱਗਰੀ ਪ੍ਰਦਾਨ ਕਰਨੀ ਚਾਹੀਦੀ ਹੈ, ਜੋ ਕਿਸੇ ਨਿਰਧਾਰਿਤ ਸੰਖਿਆਤਮਕ-ਸੀਮਾ ਨੂੰ ਪੂਰਾ ਕਰਦੇ ਹਨ।1982 ਅਤੇ 1992 ਵਿੱਚ ਪਾਸ ਕੀਤੀਆਂ ਵੋਟਿੰਗ ਅਧਿਕਾਰ ਐਕਟ ਦੀਆਂ ਸੋਧਾਂ ਦੇ ਆਧਾਰ ਉੱਤੇ, ਕਿਸੇ ਘੱਟ-ਗਿਣਤੀ ਭਾਸ਼ਾ ਵਿੱਚ ਚੋਣ ਸਮੱਗਰੀ ਦਾ ਅਨੁਵਾਦ ਕੀਤਾ ਜਾਵੇਗਾ ਜੇਕਰ:(1)ਵੋਟ ਦੇਣ ਦੇ ਯੋਗ ਨਾਗਰਿਕਾਂ ਵਿੱਚੋਂ 5% ਤੋਂ ਵੱਧ ਕਿਸੇ ਇੱਕ ਘੱਟ-ਗਿਣਤੀ ਭਾਸ਼ਾ ਸਮੂਹ ਦੇ ਮੈਂਬਰ ਹਨ ਅਤੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਸਮਝ ਸੀਮਿਤ ਹੈ ਜਾਂ (2)ਵੋਟ ਦੇਣ ਦੇ ਯੋਗ ਨਾਗਰਿਕਾਂ ਵਿੱਚੋਂ 10,000 ਤੋਂ ਵੱਧ ਕਿਸੇ ਇੱਕ ਭਾਸ਼ਾਈ ਘੱਟ-ਗਿਣਤੀ ਸਮੂਹ ਦੇ ਮੈਂਬਰ ਹਨ ਅਤੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਸਮਝ ਸੀਮਿਤ ਹੈ।

California  ਦੇ ਕਾਨੂੰਨ ਕਾਊਂਟੀਆਂ ਲਈ ਵਾਧੂ ਲੋੜਾਂ ਨਿਰਧਾਰਤ ਕਰਦੇ ਹਨ, ਜਿਨ੍ਹਾਂ ਦੇ ਅਧੀਨ ਉਨ੍ਹਾਂ ਨੂੰ ਵੋਟਿੰਗ ਅਧਿਕਾਰ ਐਕਟ ਦੀ ਥ੍ਰੈਸ਼ਹੋਲਡ ਨੂੰ ਪੂਰਾ ਨਾ ਕਰਨ ਵਾਲੀਆਂ ਹੋਰ ਭਾਸ਼ਾਵਾਂ ਵਿੱਚ ਅਨੁਵਾਦਿਤ “ਫੈਕਸਿਮਿਲੀ ਬੈਲਟਾਂ” ਪ੍ਰਦਾਨ ਕਰਨੇ ਪੈਂਦੇ ਹਨ।"“ਫੈਕਸਿਮਿਲੀ ਬੈਲਟਾਂ” ਇਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਵਿੱਚ ਅਨੁਵਾਦ ਕੀਤੀ ਹੋਈ ਸਮੱਗਰੀ ਹੁੰਦੀ ਹੈ, ਜਿਸ ਨੂੰ ਅੰਗਰੇਜ਼ੀ ਬੈਲਟ ਭਰਦੇ ਸਮੇਂ ਹਵਾਲੇ ਵਜੋਂ ਵਰਤਣ ਲਈ ਉਸ ਦੇ ਨਾਲ ਰੱਖਿਆ ਜਾ ਸਕਦਾ ਹੈ। Los Angeles ਕਾਊਂਟੀ California ਦੀਆਂ ਰਾਜ ਦੀਆਂ ਲੋੜਾਂ ਤੋਂ ਅੱਗੇ ਵਧ ਕੇ, ਅਜਿਹੇ ਅਨੁਵਾਦਿਤ ਬੈਲਟ ਪ੍ਰਦਾਨ ਕਰਕੇ ਜਿਨ੍ਹਾਂ ਨੂੰ ਵੋਟਰ ਸਿੱਧਾ ਭਰ ਸਕਦੇ ਹਨ।

ਸਾਡੇ ਵੱਲੋਂ ਸਮਰਥਿਤ ਭਾਸ਼ਾਵਾਂ

Los Angeles ਕਾਊਂਟੀ ਇਸ ਸਮੇਂ ਆਪਣੀਆਂ ਹੌਟਲਾਈਨਾਂ ਅਤੇ ਵੋਟ ਕੇਂਦਰਾਂ ਉੱਤੇ ਅੰਗਰੇਜ਼ੀ ਅਤੇ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਚੋਣ ਸਮੱਗਰੀ ਅਤੇ ਮੌਖਿਕ ਸਹਾਇਤਾ ਪ੍ਰਦਾਨ ਕਰਦੀ ਹੈ:

ਆਰਮੀਨੀਆਈ | ਬੰਗਾਲੀ | ਬਰਮੀ | ਚੀਨੀ | ਕੰਬੋਡੀਅਨ/ਖਮੇਰ | ਫ਼ਾਰਸੀ | ਫਿਲਿਪੀਨੋ/ਟੈਗਾਲੋਗ | ਗੁਜਰਾਤੀ | ਹਿੰਦੀ | ਇੰਡੋਨੇਸ਼ੀਆਈ | ਜਾਪਾਨੀ | ਕੋਰੀਅਨ | ਮੰਗੋਲੀਆਈ | ਰੂਸੀ | ਸਪੇਨੀ | ਤੇਲੁਗੂ | ਥਾਈ | ਵਿਯਤਨਾਮੀ

ਨਿਰਧਾਰਿਤ ਵੋਟ ਕੇਦਰ ’ਤੇ ਫੋਨ ਅਤੇ ਵਿਅਕਤੀਗਤ ਸਹਾਇਤਾ ਹਮਾਂਗ, ਲਾਓਟੀ, ਨੇਪਾਲੀ, ਪੰਜਾਬੀ ਅਤੇ ਉਰਦੂ ਵਿੱਚ ਵੀ ਉਪਲਬਧ ਹੋਵੇਗੀ।

ਮਦਦ ਕਿਵੇਂ ਲੈਣੀ ਹੈ

ਸਾਡੀ ਭਾਸ਼ਾ ਸਹਾਇਤਾ ਹੌਟਲਾਈਨ ’ਤੇ ਕਾਲ ਕਰੋ

Punjabi/ ਪੰਜਾਬੀ: 213-246-3404

ਕੋਈ ਸਵਾਲ ਹੈ? ਸਾਡੀਆਂ 23 ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ ਸਾਨੂੰ ਕਾਲ ਕਰੋ।

ਜਨਰਲ ਭਾਸ਼ਾ ਸਹਾਇਤਾ ਹੌਟਲਾਈਨ: (800) 815-2666, ਵਿਕਲਪ 3, ਜਾਂ ਸਿੱਧਾ ਆਪਣੀ ਭਾਸ਼ਾ ’ਤੇ ਕਾਲ ਕਰੋ: 

ਭਾਸ਼ਾ ਫੋਨ ਨੰਬਰ 
 Armenian/ՀԱՅԵՐԵՆ   213-358-2712
 Bengali/ বাংলা  213-374-3652
 Burmese/ မြန်မာစာ  213-374-3655
 Chinese Cantonese/廣東話  213-358-2713
 Chinese Mandarin/國語  213-358-2714
 Farsi/ فارسی  213-358-2721
 Filipino/Tagalog  213-358-2701
 Gujarati/ ગુજરાતી  213-374-3667
 Hindi/ हिन्दी  213-358-2732
 * Hmong/Hmoob  213-262-3605
 Indonesian/Bahasa  213-374-3694
 Japanese /日本語  213-358-2733
 Khmer/Cambodian /ខ្មែរ/កម្ពុជា  213-358-2734
 Korean/한국어  213-358-2738
 * Lao/ ລາວ  213-262-1637
 Mongolian/Монгол  213-374-3767
 * Nepali/ नेपाली  213-257-8829
 * Punjabi/ ਪੰਜਾਬੀ  213-246-3404
 Russian/Русский  213-358-2765
 Spanish/Español  213-358-2770
 Telugu/తెలుగు  213-374-3861
 Thai/ภาษาไทย  213-358-2202
 * Urdu/ اردو  213-246-4696
 Vietnamese/Tiếng Việt  213-358-2206

*ਇਹ ਨਵੀਆ ਸ਼ਾਮਿਲ ਕੀਤੀਆਂ ਭਾਸ਼ਾਵਾਂ ਹਨ, ਜਿਨ੍ਹਾਂ ਲਈ Los Angeles ਕਾਊਂਟੀ ਇਸ ਸਮੇਂ ਮੌਖਿਕ ਸਹਾਇਤਾ ਪ੍ਰਦਾਨ ਕਰ ਰਿਹਾ ਹੈ

Los Angeles ਕਾਊਂਟੀ ਦਾ ਬਹੁਭਾਸ਼ੀ ਵੋਟਰ ਸੇਵਾਵਾਂ ਪ੍ਰੋਗਰਾਮ ਉਨ੍ਹਾਂ ਵੋਟਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ। ਅਸੀਂ ਵੋਟਰਾਂ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਕੇ, ਤਕਨੀਕੀ ਸੁਧਾਰ ਕਰਕੇ, ਅਤੇ ਵੋਟਰਾਂ ਅਤੇ ਸਾਡੇ ਕਮਿਊਨਿਟੀ ਪਹੁੰਚ ਭਾਈਚਾਰਿਆਂ ਤੋਂ ਪ੍ਰਾਪਤ ਪਰਤੀਕਿਰਿਆ ਸੁਣਕੇ ਇਸ ਪ੍ਰੋਗਰਾਮ ਅਤੇ ਸਾਡੀਆਂ ਸੇਵਾਵਾਂ ਨੂੰ ਲਗਾਤਾਰ ਸੁਧਾਰਦੇ ਰਹਿੰਦੇ ਹਾਂ। ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ: 

ਅਨੁਵਾਦ ਕੀਤੇ ਚੋਣ ਸਮੱਗਰੀ ਦੀ ਬੇਨਤੀ ਕਰੋ

ਤੁਸੀਂ ਚੋਣ ਸਹਾਇਤਾ ਦੀ ਬੇਨਤੀ 18 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਵਿੱਚ ਕਰ ਸਕਦੇ ਹੋ: ਅਰਮੇਨੀਆਈ, ਬੰਗਾਲੀ, ਬਰਮੀਜ਼, ਚੀਨੀ, ਕੈਂਬੋਡੀਅਨ/ਖਮੇਰ, ਫਾਰਸੀ, ਫਿਲਿਪੀਨੀ/ਟੈਗਾਲੋਗ, ਗੁਜਰਾਤੀ, ਹਿੰਦੀ, ਇੰਡੋਨੇਸ਼ੀਆਈ, ਜਾਪਾਨੀ, ਕੋਰੀਆਈ, ਮੰਗੋਲੀਆਈ, ਰੂਸੀ, ਸਪੇਨੀ, ਤੇਲਗੂ, ਥਾਈ, ਵੀਅਤਨਾਮੀ।

ਕੀ ਤੁਸੀਂ ਨਵੇਂ ਵੋਟਰ ਹੋ? ਜੇ ਤੁਸੀਂ ਹਾਲੇ ਤੱਕ ਵੋਟ ਪਾਉਣ ਲਈ ਰਜਿਸਟਰ ਨਹੀਂ ਹੋਏ ਹੋ, ਤਾਂ ਇੱਕ ਨਵਾਂ ਵੋਟਰ ਰਜਿਸਟ੍ਰੇਸ਼ਨ ਫਾਰਮ ਭਰੋ ਅਤੇ ਜਮ੍ਹਾਂ ਕਰੋ। ਤੁਸੀਂ ਇੱਥੇ ਆਨਲਾਈਨ ਅਰਜ਼ੀ ਦੇ ਸਕਦੇ ਹੋ।

ਜੇ ਤੁਸੀਂ ਪਹਿਲਾਂ ਹੀ ਵੋਟ ਪਾਉਣ ਲਈ ਰਜਿਸਟਰਡ ਹੋ, ਤਾਂ ਤੁਸੀਂ ਹੇਠਾਂ ਦਿੱਤੇ ਕਿਸੇ ਇੱਕ ਤਰੀਕੇ ਰਾਹੀਂ ਆਪਣੀ ਭਾਸ਼ਾ ਦੀ ਪਸੰਦ ਵਿੱਚ ਤਬਦੀਲੀ ਲਈ ਬੇਨਤੀ ਕਰ ਸਕਦੇ ਹੋ।

ਜਿਵੇਂ ਹੀ ਤੁਸੀਂ ਆਪਣੀ ਭਾਸ਼ਾ ਦੀ ਪਸੰਦ ਨਿਰਧਾਰਤ ਕਰ ਲੈਂਦੇ ਹੋ, ਤੁਹਾਨੂੰ ਹਰ ਭਵਿੱਖੀ ਚੋਣ ਲਈ ਅਨੁਵਾਦਿਤ ਸਮੱਗਰੀ ਆਪਣੇ ਆਪ ਪ੍ਰਾਪਤ ਹੋਵੇਗੀ। ਇਸ ਵਿੱਚ ਤੁਹਾਡਾ ਡਾਕ ਰਾਹੀਂ ਮਤਦਾਨ ਬੈਲਟ ਅਤੇ ਨਮੂਨਾ ਬੈਲਟ ਬੁੱਕ ਸ਼ਾਮਲ ਹੋਣਗੇ। ਇਸ ਨਮੂਨਾ ਬੈਲਟ ਬੁੱਕ ਵਿੱਚ ਵੋਟ ਪਾਉਣ ਦੇ ਦਿਨਾਂ ਅਤੇ ਤਰੀਕਿਆਂ ਬਾਰੇ ਜਾਣਕਾਰੀ, ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲਿਆਂ ਦੀ ਸੂਚੀ ਵਾਲੀ ਇੱਕ ਨਮੂਨਾ ਬੈਲਟ ਅਤੇ ਚੋਣ ਪ੍ਰਸਤਾਵ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ।

ਵੋਟ ਸੈਂਟਰਾਂ ’ਤੇ ਦੋਭਾਸ਼ੀ ਸਹਾਇਤਾ

ਤੁਸੀਂ Los Angeles ਕਾਊਂਟੀ ਦੇ ਕਿਸੇ ਵੀ ਵੋਟ ਕੇਂਦਰ ‘ਤੇ ਵੋਟ ਦੇ ਸਕਦੇ ਹੋ ਅਤੇ ਆਪਣੀ ਭਾਸ਼ਾ ਵਿੱਚ ਮਦਦ ਮੰਗ ਸਕਦੇ ਹੋ।.

  • ਬੈਲਟ ਮਾਰਕਿੰਗ ਡਿਵਾਈਸ ਤੁਹਾਨੂੰ ਆਪਣਾ ਬੈਲਟ 18 ਭਾਸ਼ਾਵਾਂ ਵਿੱਚ ਦੇਖਣ ਅਤੇ ਸੁਣਨ ਦੀ ਸਹੂਲਤ ਦਿੰਦੇ ਹਨ।
  • ਕਮਿਊਨਿਟੀ ਦੀ ਭਾਸ਼ਾ ਦੀਆਂ ਲੋੜਾਂ ਦੇ ਅਧਾਰ ‘ਤੇ ਵੋਟ ਕੇਂਦਰ ‘ਤੇ ਨਿਯੁਕਤ ਦੋਭਾਸ਼ੀਏ ਚੋਣ ਵਰਕਰ ਸਹਾਇਤਾ ਲਈ ਉਪਲਬਧ ਹੋ ਸਕਦੇ ਹਨ।

ਵੋਟ ਕੇਂਦਰਾਂ ਅਤੇ ਵਿਅਕਤੀਗਤ ਤੌਰ ’ਤੇ ਵੋਟਿੰਗ ਵਿਕਲਪਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਆਪਣਾ ਬੈਲਟ ਔਨਲਾਈਨ ਵੇਖੋ।

ਪੰਜੀਕ੍ਰਿਤ ਵੋਟਰ ਇਲੈਕਸ਼ਨ ਦਿਨ ਤੋਂ ਪਹਿਲਾਂ ਆਪਣਾ ਬੈਲਟ ਔਨਲਾਈਨ ਦੇਖ ਸਕਦੇ ਹਨ। ਆਪਣੀਆਂ ਚੋਣਾਂ ਨੂੰ ਆਪਣੇ ਫ਼ੋਨ ‘ਤੇ ਦੇਖਣ ਲਈ ਇੰਟਰਐਕਟਿਵ ਨਮੂਨਾ ਬੈਲਟ ਦੀ ਵਰਤੋਂ ਕਰੋ – ਫਿਰ ਆਪਣੀਆਂ ਚੋਣਾਂ ਨਾਲ ਵੋਟ ਕੇਂਦਰ ਜਾਓ।.

ਇੰਟਰਐਕਟਿਵ ਨਮੂਨਾ ਬੈਲਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

ਕੀ ਤੁਸੀਂ ਹੋਰ ਵੋਟਰਾਂ ਦੀ ਮਦਦ ਕਰਨਾ ਚਾਹੁੰਦੇ ਹੋ?

ਜੇਕਰ ਤੁਸੀਂ ਅੰਗਰੇਜ਼ੀ ਅਤੇ ਸਾਡੀਆਂ 23 ਭਾਸ਼ਾਵਾਂ ਵਿੱਚੋਂ ਕੋਈ ਵੀ ਬੋਲਦੇ ਹੋ, ਤਾਂ ਚੋਣ ਕਰਮਚਾਰੀ ਬਣਨ ਬਾਰੇ ਵਿਚਾਰ ਕਰੋ। ਇਹ ਤੁਹਾਡੇ ਭਾਈਚਾਰੇ ਦੀ ਸੇਵਾ ਕਰਨ ਦਾ ਇੱਕ ਅਰਥਪੂਰਨ ਤਰੀਕਾ ਹੈ।

ਚੋਣ ਵਰਕਰ ਬਣਨ ਲਈ ਅਰਜ਼ੀ ਦੇਣ ਬਾਰੇ ਹੋਰ ਜਾਣੋ

ਵਾਧੂ ਸਰੋਤ

ਵਿਭਾਗੀ ਭਾਸ਼ਾ ਪਹੁੰਚ ਯੋਜਨਾ

ਰਜਿਸਟਰਾਰ-ਰਿਕਾਰਡਰ/ਕਾਊਂਟੀ ਕਲਰਕ ਨੇ ਡਿਪਾਰਟਮੈਂਟਲ ਭਾਸ਼ਾ ਪਹੁੰਚ ਯੋਜਨਾ: ਚੋਣ ਪ੍ਰੋਗ੍ਰਾਮ, ਬੋਰਡ ਆਫ਼ ਸੁਪਰਵਾਈਜ਼ਰਜ਼ ਦੁਆਰਾ ਸਥਾਪਤ ਕਾਊਂਟੀਵਿਆਪੀ ਭਾਸ਼ਾ ਪਹੁੰਚ ਨੀਤੀ ਦੇ ਅਨੁਸਾਰ ਤਿਆਰ ਕੀਤੀ ਹੈ। ਇਹ ਯੋਜਨਾ ਚੋਣ ਪ੍ਰੋਗ੍ਰਾਮਾਂ ਲਈ ਭਾਸ਼ਾ ਪਹੁੰਚ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਸੀਂ ਇਹ ਵਚਨਬੱਧਤਾ ਰੁਕਾਵਟਾਂ ਘਟਾ ਕੇ, ਪਹੁੰਚ ਵਧਾ ਕੇ, ਅਤੇ ਸਵਤੰਤਰ ਵੋਟਿੰਗ ਅਨੁਭਵ ਯੋਗ ਬਣਾਕੇ ਨਿਭਾਉਂਦੇ ਹਾਂ।

ਚੋਣ ਸਮੱਗਰੀ

Icon - Close