ਮੌਜੂਦਾ ਰਾਜ ਦੇ ਕਾਨੂੰਨ ਦੇ ਤਹਿਤ, ਵੋਟਰ ਰਜਿਸਟ੍ਰੇਸ਼ਨ ਜਾਣਕਾਰੀ ਸਾਰਵਜਨਿਕ ਰਿਕਾਰਡ ਦਾ ਮਾਮਲਾ ਹੈ। ਹਾਲਾਂਕਿ, ਵੋਟਰਾਂ ਦੀ ਕੁਝ ਖ਼ਾਸ ਜਾਣਕਾਰੀ, ਜਿਸ ਵਿੱਚ ਘਰ ਦਾ ਪਤਾ ਅਤੇ ਟੈਲੀਫ਼ੋਨ ਨੰਬਰ ਸ਼ਾਮਲ ਹਨ, ਤੱਕ ਜਨਤਕ ਪਹੁੰਚ ਸੀਮਤ ਹੈ। ਕਿਸੇ ਵੀ ਵਿਅਕਤੀ ਦੇ ਰਿਹਾਇਸ਼ੀ ਪਤੇ, ਟੈਲੀਫ਼ੋਨ ਨੰਬਰ ਅਤੇ ਈਮੇਲ ਪਤੇ ਨੂੰ ਸੁਪੀਰੀਅਰ ਕੋਰਟ ਦੇ ਹੁਕਮ ਰਾਹੀਂ ਗੁਪਤ ਘੋਸ਼ਿਤ ਕੀਤਾ ਜਾ ਸਕਦਾ ਹੈ ਅਤੇ ਇਹ ਜਾਣਕਾਰੀ ਉਸ ਸਮੇਂ ਵੀ ਗੁਪਤ ਘੋਸ਼ਿਤ ਕੀਤੀ ਜਾ ਸਕਦੀ ਹੈ ਜਦੋਂ ਵਿਅਕਤੀ ਵੱਲੋਂ ਇਹ ਪ੍ਰਮਾਣ-ਪੱਤਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਸੈਕਟਰੀ ਆਫ਼ ਸਟੇਟ ਦੇ ਘਰੇਲੂ ਹਿੰਸਾ ਅਤੇ ਪਿੱਛਾ ਕਰਨ ਦੇ ਪੀੜਤਾਂ ਲਈ ਪਤਾ ਗੁਪਤਤਾ ਪ੍ਰੋਗਰਾਮ ਵਿੱਚ ਭਾਗੀਦਾਰ ਹੈ।
ਇਨ੍ਹਾਂ ਹਾਲਾਤਾਂ ਵਿੱਚ ਗੁਪਤਤਾ ਪ੍ਰਦਾਨ ਕੀਤੇ ਗਏ ਕਿਸੇ ਵੀ ਵਿਅਕਤੀ ਨੂੰ ਕਾਉਂਟੀ ਦੀਆਂ ਸਾਰੀਆਂ ਅਗਲੀਆਂ ਚੋਣਾਂ ਲਈ ਗੈਰ-ਹਾਜ਼ਰ ਵੋਟਰ (Absentee Voter) ਮੰਨਿਆ ਜਾਵੇਗਾ, ਜਦੋਂ ਤੱਕ ਕਾਉਂਟੀ ਨੂੰ ਅਦਾਲਤ, ਸੈਕਟਰੀ ਆਫ਼ ਸਟੇਟ ਦੇ ਦਫ਼ਤਰ ਜਾਂ ਵੋਟਰ ਵੱਲੋਂ ਲਿਖਤੀ ਰੂਪ ਵਿੱਚ ਇਸ ਦੇ ਉਲਟ ਸੂਚਿਤ ਨਹੀਂ ਕੀਤਾ ਜਾਂਦਾ।
ਅਪਵਾਦ: ਵੋਟਰ ਜਾਣਕਾਰੀ ਹੇਠ ਲਿਖਿਆਂ ਲਈ ਉਪਲਬਧ ਹੈ:
- ਉਮੀਦਵਾਰ
- ਮੁਹਿੰਮ ਕਮੇਟੀਆਂ
- ਚੋਣਾਂ, ਅਕਾਦਮਿਕ, ਪੱਤਰਕਾਰੀ, ਰਾਜਨੀਤਿਕ ਜਾਂ ਸਰਕਾਰੀ ਮਕਸਦਾਂ ਵਾਸਤੇ ਇਸ ਜਾਣਕਾਰੀ ਦੀ ਵਰਤੋਂ ਕਰਨ ਵਾਲੇ ਅਧਿਕਾਰਿਤ ਵਿਅਕਤੀ ਨੂੰ